ਕਾਨਪੁਰ - ਕਾਨਪੁਰ 'ਚ ਪੁਲਸ ਮੁਲਾਜ਼ਮਾਂ ਦੀ ਹੱਤਿਆਂ ਦੇ ਮਾਮਲੇ 'ਚ ਫਰਾਰ ਹਿਸ਼ਟਰੀਸ਼ੀਟਰ ਵਿਕਾਸ ਦੁਬੇ ਦੀ ਭਾਲ 'ਚ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰ ਅਜੇ ਤਕ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ ਹੈ। ਇਸ ਦੌਰਾਨ ਮੀਡੀਆ ਕਰਮਚਾਰੀ ਵਿਕਾਸ ਦੁਬੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਣ ਲਈ ਲਖਨਊ 'ਚ ਕ੍ਰਿਸ਼ਨਾਨਗਰ ਕੋਤਵਾਲੀ ਖੇਤਰ ਦੀ ਇੰਦਰਲੋਕ ਕਲੋਨੀ ਪਹੁੰਚੇ ਜਿੱਥੇ ਉਸ ਦੀ ਮਾਂ ਰਹਿੰਦੀ ਹੈ। 8 ਪੁਲਸ ਵਾਲਿਆਂ ਦੀ ਹੱਤਿਆ ਦੀ ਖਬਰ ਸੁਣ ਕੇ ਮਾਂ ਸਰਲਾ ਨੇ ਕਿਹਾ- ਮੈਂ ਉਸਦਾ (ਬੇਟੇ ਦਾ) ਮੂੰਹ ਵੀ ਨਹੀਂ ਦੇਖਣਾ ਚਾਹੁੰਦੀ ਹਾਂ। ਉਹ ਭਾਵੇ ਜੇਲ 'ਚ ਰਹੇ ਜਾਂ ਉਸ ਨੂੰ ਮਾਰ ਦਿੱਤਾ ਜਾਵੇ। ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ। ਵਿਕਾਸ ਦੀ ਮਾਂ ਸਰਲਾ ਛੋਟੇ ਬੇਟੇ ਦੀਪ ਪ੍ਰਕਾਸ਼ ਦੇ ਨਾਲ ਰਹਿੰਦੀ ਹੈ। ਮਾਂ ਨੇ ਦੱਸਿਆ ਕਿ ਉਸਦੇ ਛੋਟੇ ਬੇਟੇ ਦੀ ਪਿੰਡ 'ਚ ਖੇਤੀ ਹੈ, ਜਦਕਿ ਉਸਦੀ ਪਤਨੀ ਪਿਛਲੇ 10 ਸਾਲਾਂ ਤੋਂ ਪ੍ਰਧਾਨ ਹੈ।

8 ਪੁਲਸ ਵਾਲਿਆਂ ਦੀ ਹੱਤਿਆ 'ਤੇ ਵਿਕਾਸ ਦੁਬੇ ਦੀ ਮਾਂ ਨੇ ਜਤਾਇਆ ਦੁੱਖ
ਵਿਕਾਸ ਦੀ ਮਾਂ ਸਰਲਾ ਨੇ ਦੱਸਿਆ ਕਿ ਉਸਦਾ ਬੇਟਾ ਰਾਜਨੀਤੀ 'ਚ ਜਾਣ ਲਈ ਅਪਰਾਧ ਦੇ ਰਸਤੇ 'ਤੇ ਚੱਲ ਪਿਆ। ਪਹਿਲਾਂ ਉਹ ਭਾਜਪਾ 'ਚ ਰਿਹਾ, ਬਾਅਦ 'ਚ ਲੰਮੇ ਸਮੇਂ ਤਕ ਬਸਪਾ 'ਚ ਅਤੇ ਹੁਣ ਸਮਾਜਵਾਦੀ ਪਾਰਟੀ 'ਚ ਸੀ। ਵਿਕਾਸ ਦੁਬੇ ਦੇ 8 ਪੁਲਸ ਵਾਲਿਆਂ ਦੀ ਹੱਤਿਆ 'ਤੇ ਉਸਦੀ ਮਾਂ ਨੇ ਦੁੱਖ ਜਤਾਇਆ ਅਤੇ ਕਿਹਾ ਕਿ ਅਜਿਹੇ ਬੇਟੇ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ।