ਕਰਾਚੀ - ਪਾਕਿਸਤਾਨ ਦੇ ਕਰਾਚੀ ਵਿਚ ਵੀਰਵਾਰ ਨੂੰ ਖੂੰਖਾਰ ਅੱਤਵਾਦੀ ਅਤੇ 2008 ਦੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਇਦ ਦੇ ਸਾਥੀ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ ਹੈ। ਇਸ ਬਾਰੇ ਵਿਚ ਸ਼ੁੱਕਰਵਾਰ ਨੂੰ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਹੈ। ਅੱਤਵਾਦੀ ਮੌਲਾਨਾ ਮੁਜ਼ੀਬ-ਓਰ-ਰਹਿਮਾਨ ਬਲੋਚਿਸਤਾਨ ਵਿਚ ਲਸ਼ਕਰ-ਏ-ਤੋਇਬਾ ਦੇ ਹੀ ਜਮਾਤ-ਓਦ-ਦਾਵਾ ਲਈ ਕੰਮ ਕਰਦਾ ਸੀ ਅਤੇ ਕਈ ਬਲੋਚਾਂ ਦੀ ਹੱਤਿਆ ਵਿਚ ਸ਼ਾਮਲ ਸੀ। ਭਾਰਤ ਵਿਚ ਜੰਮੂ ਕਸ਼ਮੀਰ ਵਿਚ ਹੋਣ ਵਾਲੇ ਹਮਲਿਆਂ ਲਈ ਅੱਤਵਾਦੀ ਟ੍ਰੇਨਿੰਗ ਦੇਣ ਦੇ ਮਾਮਲੇ ਵੀ ਉਸ ਦਾ ਨਾਂ ਸੀ।

ਅਣਪਛਾਤੇ ਹਮਲਾਵਰਾਂ ਨੇ ਮਾਰਿਆ
ਮੀਡੀਆ ਰਿਪੋਰਟਸ ਮੁਤਾਬਕ ਹਾਫਿਜ਼ ਸਇਦ ਦੇ ਕਰੀਬੀ ਮੰਨੇ ਜਾਣ ਵਾਲੇ ਜੁਮਰਾਨੀ 'ਤੇ ਕਰਾਚੀ ਵਿਚ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ ਸੀ। ਇਸ ਹਮਲੇ ਵਿਚ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਉਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੀ ਅੱਤਵਾਦੀ ਦੇ ਰੂਪ ਵਿਚ ਪਛਾਣਿਆ ਗਿਆ ਸੀ। ਉਹ ਬਲੋਚਿਸਤਾਨ ਦੇ ਮਕਰਾਨ ਖੇਤਰ ਵਿਚ ਲਸ਼ਕਰ-ਏ-ਤੋਇਬਾ ਦਾ ਮੁਖੀ ਸੀ। ਉਸ ਦੇ ਤਾਰ ਇਸਲਾਮਕ ਸਟੇਟ ਨਾਲ ਵੀ ਜੁੜੇ ਹੋਏ ਦੱਸੇ ਜਾਂਦੇ ਹਨ। ਦੋਸ਼ ਹੈ ਕਿ ਉਹ ਭਾਰਤ ਵਿਚ ਜੰਮੂ ਕਸ਼ਮੀਰ ਵਿਚ ਹਮਲਿਆਂ ਲਈ ਵੀ ਅੱਤਵਾਦੀਆਂ ਨੂ ਟ੍ਰੇਨਿੰਗ ਦਿੰਦਾ ਸੀ।

ਮੁੰਬਈ ਹਮਲਿਆਂ ਦਾ ਮਾਸਟਰ ਮਾਈਂਡ ਸਇਦ
ਲਸ਼ਕਰ ਦਾ ਸਹਿ-ਸੰਸਥਾਪਕ ਅਤੇ ਜਮਾਤ-ਓਦ-ਦਾਵਾ ਦਾ ਚੀਫ ਹਾਫਿਜ਼ ਸਇਦ ਅੰਤਰਰਾਸ਼ਟਰੀ ਪੱਧਰ 'ਤੇ ਅੱਤਵਾਦੀ ਕਰਾਰ ਹੈ। ਮੁੰਬਈ ਵਿਚ 26 ਨਵੰਬਰ, 2008 ਨੂੰ ਹੋਏ ਅੱਤਵਾਦੀ ਹਮਲੇ ਦੇ ਪਿੱਛੇ ਵੀ ਉਸ ਦਾ ਹੱਥ ਸੀ। ਇਸ ਹਮਲੇ ਵਿਚ 166 ਲੋਕਾਂ ਦੀ ਜਾਨ ਚੱਲੀ ਗਈ ਸੀ ਜਿਨ੍ਹਾਂ ਵਿਚ 6 ਅਮਰੀਰੀ ਸਨ। ਇਸ ਤੋਂ ਬਾਅਦ ਉਸ ਦੇ ਸਿਰ 'ਤੇ ਅਮਰੀਕਾ ਨੇ 2012 ਵਿਚ 1 ਕਰੋੜ ਡਾਲਰ ਦਾ ਇਨਾਮ ਐਲਾਨ ਕਰ ਦਿੱਤਾ ਸੀ।

ਪਾਕਿਸਤਾਨ ਵਿਚ ਜਮਾਤ-ਓਦ-ਦਾਵਾ 'ਤੇ ਕਾਰਵਾਈ
ਉਥੇ, ਪਾਕਿਸਾਤਨ ਦੀ ਇਤ ਅੱਤਵਾਦ ਰੋਕੂ ਅਦਾਲਤ ਨੇ ਅੱਤਵਾਦ ਦੀ ਫੰਡਿੰਗ ਦੇ ਇਕ ਮਾਮਲੇ ਵਿਚ ਮੰਗਲਵਾਰ ਨੂੰ ਜਮਾਤ-ਓਦ-ਦਾਵਾ (ਜੇ. ਯੂ. ਡੀ.) ਦੇ 4 ਨੇਤਾਵਾਂ 'ਤੇ ਦੋਸ਼ ਤੈਅ ਕੀਤੇ ਸਨ। ਇਹ ਦੋਸ਼ੀ ਸਇਦ ਦੇ ਕਰੀਬੀ ਹਨ। ਪੰਜਾਬ ਪੁਲਸ ਦੇ ਅੱਤਵਾਦ ਰੋਕੂ ਵਿਭਾਗ ਵਿਭਾਗ ਨੇ 70 ਸਾਲਾ ਸਇਦ ਅਤੇ ਉਸ ਦੇ ਸਾਥੀਆਂ ਖਿਲਾਫ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਅੱਤਵਾਦ ਦੇ ਵਿੱਤ ਪੋਸ਼ਣ ਦੇ ਦੋਸ਼ ਵਿਚ 23 ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਸਨ।