ਚੰਡੀਗੜ੍ਹ,(ਰਮਨਜੀਤ)- ਪੰਜਾਬ ਪੁਲਸ ਦੇ 7 ਡੀ. ਐੱਸ. ਪੀ. ਪੱਧਰ ਦੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਅਧਿਕਾਰੀਆਂ ਨੂੰ ਤਤਕਾਲ ਪ੍ਰਭਾਵ ਨਾਲ ਆਪਣੇ ਨਵੇਂ ਨਿਯੁਕਤੀ ਸਥਾਨ 'ਤੇ ਚਾਰਜ ਲੈਣ ਲਈ ਕਿਹਾ ਗਿਆ ਹੈ। ਟਰਾਂਸਫਰ ਕੀਤੇ ਗਏ ਅਧਿਕਾਰੀਆਂ 'ਚ ਧਰਮਪਾਲ ਨੂੰ ਏ. ਸੀ. ਪੀ. ਕ੍ਰਾਈਮ ਅਗੇਂਸਟ ਵੂਮਨ ਐਂਡ ਚਿਲਡਰਨ ਜਲੰਧਰ, ਅਸ਼ੋਕ ਕੁਮਾਰ ਨੂੰ ਸਪੈਸ਼ਲ ਬ੍ਰਾਂਚ ਐਂਡ ਕ੍ਰਿਮੀਨਲ ਇੰਟੈਲੀਜੈਂਸ ਕਪੂਰਥਲਾ, ਹਰਬਿੰਦਰ ਸਿੰਘ ਨੂੰ ਏ. ਸੀ. ਪੀ. ਟ੍ਰੈਫਿਕ ਜਲੰਧਰ, ਕੁਲਦੀਪ ਸਿੰਘ ਨੂੰ ਸਪੈਸ਼ਲ ਬ੍ਰਾਂਚ ਐਂਡ ਕ੍ਰਿਮੀਨਲ ਇੰਟੈਲੀਜੈਂਸ ਸੰਗਰੂਰ, ਓਂਕਾਰ ਸਿੰਘ ਨੂੰ ਡੀ. ਐੱਸ. ਪੀ. ਹੋਮੀਸਾਇਡ ਐਂਡ ਫਾਰੈਂਸਿਕ ਅੰਮ੍ਰਿਤਸਰ ਰੂਰਲ, ਸ਼ਹਿਬਾਜ ਸਿੰਘ ਨੂੰ ਸਪੈਸ਼ਲ ਕ੍ਰਾਈਮ ਅਤੇ ਵਾਧੂ ਤੌਰ 'ਤੇ ਇਕੋਨਾਮਿਕ ਆਫੈਂਸੇਸ ਐਂਡ ਸਾਈਬਰ ਕ੍ਰਾਈਮ ਕਪੂਰਥਲਾ, ਗੁਰਪ੍ਰੀਤ ਸਿੰਘ ਨੂੰ ਡੀ. ਐੱਸ. ਪੀ. 5ਵੀਂ ਬਟਾਲੀਅਨ ਬਠਿੰਡਾ ਵਿਚ ਤਾਇਨਾਤ ਕੀਤਾ ਗਿਆ ਹੈ।