ਜਲੰਧਰ,(ਸਲਵਾਨ)-ਦੋਆਬਾ ਖੇਤਰ ਦੇ ਲੋਕਾਂ ਨੂੰ ਗੁਲਾਬੀ ਨਗਰੀ ਜੈਪੁਰ ਨਾਲ ਹਵਾਈ ਮਾਰਗ ਰਾਹੀਂ ਜੋੜਣ ਦਾ ਸੰਯੋਗ ਅੱਜ ਵੀ ਦਿਖਾਈ ਨਹੀਂ ਦਿਤਾ। ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਚਲਣ ਵਾਲੀ ਸਪਾਈਸ ਜੈੱਟ ਫਲਾਈਟ ਦਾ ਦੂਜੇ ਦਿਨ ਫਿਰ ਸੰਚਾਲਨ ਟਲ ਗਿਆ। ਜਾਣਕਰੀ ਅਨੁਸਾਰ ਸਪਾਈਸ ਜੈੱਟ ਫਲਾਈਟ ਦਾ ਸੰਚਾਲਨ ਨਾ ਹੋਣ ਦਾ ਕਾਰਨ ਤਕਨੀਕੀ ਖਰਾਬੀ ਦੱਸਿਆ ਗਿਆ ਪਰ ਅਸਲੀਅਤ ਇਹ ਹੈ ਕਿ ਇਸ ਸੈਕਟਰ ਦੀ ਸੰਖਿਆ ਵਿਚ ਯਾਤਰੀਆਂ ਵੱਲੋਂ ਬੁਕਿੰਗ ਨਹੀਂ ਕਰਵਾਈ ਗਈ ਸੀ। ਜਦੋਂਕਿ ਆਦਮਪੁਰ-ਦਿੱਲੀ ਫਲਾਈਟ ਰੱਦ ਕਰ ਕੇ ਜੈਪੁਰ-ਆਦਮਪੁਰ ਦਰਮਿਆਨ ਸੰਚਾਲਨ ਸ਼ੁਰੂ ਕਰਨ ਦਾ ਫਿਰ ਤੋਂ ਐਲਾਨ ਕੀਤਾ ਗਿਆ ਹੈ ਪਰ ਇਕ ਵਾਰ ਫਿਰ ਐਨ ਮੌਕੇ 'ਤੇ ਰੱਦ ਇਸ ਫਲਾਈਟ ਨੂੰ ਕਰ ਦਿੱਤਾ ਗਿਆ।