ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਲਾਕਡਾਊਨ ’ਚ ਖੁੱਲ੍ਹ ਮਿਲਣ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਰੂਟੀਨ ’ਚ ਹੌਲੀ-ਹੌਲੀ ਵਾਪਸ ਆ ਰਹੇ ਹਨ। ਉਨ੍ਹਾਂ ਨੇ ਲਗਾਤਾਰ ਦੂਜੇ ਦਿਨ ਜਿਮ ’ਚ ਵਰਕਆਊਟ ਦਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਕਿ ਜੇਕਰ ਹਰ ਦਿਨ ਕਰਨ ਦੇ ਲਈ ਇਕ ਕਸਰਤ ਨੂੰ ਚੁਣਨਾ ਹੋਵੇ ਤਾਂ ਕੀ ਹੋਵੇਗਾ।


ਮੌਜੂਦਾ ਦੌਰ ਦੇ ਰਨ ਮਸ਼ੀਨ ਕਹੇ ਜਾਣ ਵਾਲੇ ਵਿਰਾਟ ਕੋਹਲੀ ਨੇ ਟਵਿੱਟਰ ’ਤੇ ਲਿਖਿਆ- ਜੇਕਰ ਮੈਨੂੰ ਰੋਜ਼ਾਨਾ ਇਕ ਕਸਰਤ ਕਰਨ ਦਾ ਵਿਕਲਪ ਚੁਣਨਾ ਹੋਵੇ ਤਾਂ ਉਹ ਇਹੀ ਹੋਵੇਗਾ। ਪਾਵਰ ਸਨੈਚ ਨਾਲ ਪਿਆਰ। ਇਸ ਵੀਡੀਓ ’ਚ ਉਹ ਭਾਰੀ ਵੇਟ ਦੇ ਨਾਲ ਆਪਣੀ ਪਸੰਦੀਦੀ ਕਸਰਤ ਕਰਦੇ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਫਿਟਨੈੱਸ ਦੇ ਮਾਮਲੇ ’ਚ ਵਿਰਾਟ ਕੋਹਲੀ ਦੀ ਦੁਨੀਆ ਦੇ ਕ੍ਰਿਕਟਰ ਸ਼ਲਾਘਾ ਕਰਦੇ ਹਨ।


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਹਾਰਦਿਕ ਪੰਡਯਾ ਦੇ ਲਈ ਵੀਡੀਓ ਸ਼ੇਅਰ ਕੀਤਾ ਸੀ। ਉਸ ’ਚ ਉਹ ਫਲਾਈ ਪੁਸ਼ ਅਪ ਨੂੰ ਕਲੈਪਿੰਗ ਦੇ ਨਾਲ ਕਰਦੇ ਦਿਖ ਰਹੇ ਸਨ। ਦਰਅਸਲ, ਪੰਡਯਾ ਨੇ ਆਪਣੇ ਕ੍ਰਿਕਟਰ ਭਰਾ ਕਰੁਣਾਲ ਪੰਡਯਾ ਨੂੰ ਚੈਲੰਜ ਦਿੱਤਾ ਸੀ, ਜਿਸ ਨੂੰ ਵਿਰਾਟ ਨੇ ਵੀ ਪੂਰਾ ਕੀਤਾ।