ਲੰਡਨ, (ਭਾਸ਼ਾ)-ਵਿਗਿਆਨੀਆਂ ਨੇ ਕੋਵਿਡ-19 ਇਨਫੈਕਟਿਡਸ ’ਚ ਖੁਸ਼ਬੋ ਅਤੇ ਸਵਾਦ ਮਹਿਸੂਸ ਨਹੀਂ ਹੋਣ ਦੇ ਲੱਛਣਾਂ ਦਾ ਅਧਿਐਨ ਕੀਤਾ ਹੈ ਅਤੇ ਪਤਾ ਲਗਾਇਆ ਹੈ ਕਿ ਲਗਭਗ ਅੱਧੇ ਰੋਗੀਆਂ ’ਚ ਇਹ ਲੱਛਣ ਚਾਰ ਹਫਤੇ ਤੋਂ ਬਾਅਦ ਚਲੇ ਜਾਂਦੇ ਹਨ। ਬ੍ਰਿਟੇਨ ਦੇ ਗਾਈਜ ਐਂਡ ਸੈਂਟ ਥਾਮਸ ਹਸਪਤਾਲਾਂ ਦੇ ਖੋਜਕਾਰਾਂ ਸਮੇਤ ਵਿਗਿਆਨੀਆਂ ਨੇ 202 ਰੋਗੀਆਂ ’ਤੇ ਸਰਵੇ ਦੇ ਆਧਾਰ ’ਤੇ ਅਧਿਐਨ ਕੀਤਾ ਜਿਸ ਵਿਚ 103 ਔਰਤਾਂ ਸਨ ਅਤੇ ਰੋਗੀਆਂ ਦੀ ਔਸਤ ਉਮਰ 56 ਸਾਲ ਸੀ।


ਵਿਗਿਆਨੀਆਂ ਨੇ ਦੇਖਿਆ ਕਿ ਸੁੰਘ ਨਹੀਂ ਸਕਣ ਅਤੇ ਸਵਾਦ ਨਹੀਂ ਲੈ ਪਾਉਣ ਦੇ ਲੱਛਣ ਦਿਖਣ ਦੇ ਚਾਰ ਹਫਤਿਆਂ ਬਾਅਦ 55 ਰੋਗੀਆਂ ਨੇ ਇਹ ਲੱਛਣ ਪੂਰੀ ਤਰ੍ਹਾਂ ਖਤਮ ਹੋਣ ਦੀ ਗੱਲ ਕਹੀ। ਅਧਿਐਨ ਮੁਤਾਬਕ 202 ਵਿਚੋਂ 45 ਰੋਗੀਆਂ ’ਚ ਇਕ ਮਹੀਨੇ ਦੇ ਅੰਦਰ ਸੁਧਾਰ ਦਿਖਾਈ ਦਿੱਤਾ ਅਤੇ ਸਿਰਫ 12 ’ਚ ਲੱਛਣ ਬਣੇ ਰਹੇ ਜਾਂ ਵਿਗੜ ਗਏ। ਵਿਗਿਆਨੀਆਂ ਨੇ ਕਿਹਾ ਕਿ ਲੰਬੇ ਸਮੇਂ ਤੱਕ ਅਜਿਹੇ ਲੱਛਣਾਂ ਦਾ ਸਾਰਸ=ਸੀ.ਓ.ਵੀ2 ਦੇ ਇਨਫੈਕਸ਼ਨ ਨਾਲ ਸਬੰਧ ਨਹੀਂ ਹੈ।