ਕੋਪੇਨਹੇਗਨ-ਡੇਨਮਾਰਕ ਦੇ ਕੋਪੇਨਹੇਗਨ ’ਚ ਮਸ਼ਹੂਰ ਲਿਟਲ ਮਰਮੇਡ ਦੇ ਬੁੱਤ ਨਾਲ ਛੇੜਛਾੜ ਕੀਤੀ ਗਈ ਹੈ। ਸੈਰ-ਸਪਾਟਾ ਦੇ ਸਭ ਤੋਂ ਵੱਡੇ ਆਕਰਸ਼ਨ ਦਾ ਕੇਂਦਰ ਹੈਂਸ ਕ੍ਰਿਸ਼ਚੀਅਨ ਐਂਡਰਸਨ ਦੇ ਮਸ਼ਹੂਰ ਲਿਟਲ ਮਰਮੇਡ ਬੁੱਤ ’ਤੇ ਨਸਲੀ ਟਿੱਪਣੀ ਲਿਖੀ ਗਈ।


5.4 ਫੁੱਟ ਦੀ ਤਾਂਬੇ ਦਾ ਇਹ ਬੁੱਤ ਇਕ ਵੱਡੇ ਪੱਥਰ ’ਚ ਬਣਿਆ ਹੋਇਆ ਹੈ ਜਿਸ ’ਤੇ ‘ਰੇਸਿਸਟ ਫਿਸ਼’ ਟਿੱਪਣੀ ਲਿਖ ਦਿੱਤੀ ਗਈ ਹੈ। ਅਜੇ ਕਿਸੇ ਨੇ ਇਕ ਕਾਰੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਬੁੱਤ ਡੇਨਮਾਰਕ ਦੇ ਕਹਾਣੀਕਾਰ ਐਂਡਰਸਨ ਨੂੰ ਸ਼ਰਧਾਂਜਲੀ ਦੇਣ ਲਈ ਬਣਾਇਆ ਗਿਆ ਸੀ। ਇਹ ਬੁੱਤ ਲੰਬੇ ਸਮੇਂ ਤੋਂ ਅਸਮਾਜਿਕ ਤੱਤਾਂ ਦੇ ਨਿਸ਼ਾਨੇ ’ਤੇ ਰਿਹਾ ਹੈ। ਬੁੱਤ ਇਕ ਕਾਲਪਨਿਕ ਸਮੁੰਦਰੀ ਰਾਜਾ ਦੀ ਜਲਪਰੀ ਬੇਟੀ ’ਤੇ ਆਧਾਰਿਤ ਹੈ ਜੋ ਹੈਂਸ ਕ੍ਰਿਸਚੀਅਨ ਐਂਡਰਸਨ ਦੀ ਕਹਾਣੀ ਮੁਤਾਬਕ, ਇਕ ਰਾਜਕੁਮਾਰ ਦੇ ਪਿਆਰ ’ਚ ਪੈ ਜਾਂਦੀ ਹੈ ਅਤੇ ਇਨਸਾਨੀ ਰੂਪ ਲੈਣ ਦੀ ਇੱਛਾ ਰੱਖਦੀ ਹੈ। ਪਿਛਲੇ ਮਹੀਨੇ ਕੋਪੇਨਹੇਗਨ ’ਚ ਇਕ ਡੇਨਿਸ਼ ਮਿਸ਼ਨਰੀ ’ਚ ਇਕ ਬੁੱਤ ਦੇ ਰੂਪ ਨਾਲ ਵੀ ਛੇੜਛਾੜ ਕੀਤੀ ਗਈ ਸੀ।