ਅਟਲਾਂਟਾ (ਭਾਸ਼ਾ) : ਅਮਰੀਕਾ ਦੇ ਜਾਰਜੀਆ ਸੂਬੇ ਵਿਚ ਇਕ ਕੁੱਤਾ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਰੋਗ ਦੀ ਲਪੇਟ ਵਿਚ ਆਇਆ ਇਹ ਅਮਰੀਕਾ ਵਿਚ ਦੂਜਾ ਕੁੱਤਾ ਹੈ।

ਜਾਰਜੀਆ ਦੇ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਜਾਰੀ ਇਕ ਸਮਾਚਾਰ ਵਿਚ ਕਿਹਾ ਕਿ 6 ਸਾਲ ਦਾ ਮਿਸ਼ਰਤ ਨਸਲ ਦਾ ਕੁੱਤਾ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ। ਇਸ ਤੋਂ ਪਹਿਲਾਂ ਉਸ ਦੇ ਮਾਲਕ ਪੀੜਤ ਪਾਏ ਗਏ ਸਨ ਅਤੇ ਫਿਰ ਕੁੱਤੇ ਨੂੰ ਤੰਤਰਿਕਾ ਸਬੰਧੀ ਬੀਮਾਰੀ ਹੋਣ ਦਾ ਪਤਾ ਲੱਗਾ। ਬਾਅਦ ਵਿਚ ਉਹ ਪੀੜਤ ਪਾਇਆ ਗਿਆ। ਕੁੱਤੇ ਦੀ ਬੀਮਾਰੀ ਵਧਣ ਦੇ ਬਾਅਦ ਉਸ ਨੂੰ ਮੌਤ ਦੇ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕੁੱਤੇ ਦੀ ਤੰਤਰਿਕਾ ਸਬੰਧੀ ਬੀਮਾਰੀ ਦਾ ਕੋਵਿਡ-19 ਨਾਲ ਕੁੱਝ ਲੈਣਾ-ਦੇਣਾ ਨਹੀਂ ਹੈ। ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਜੇ ਤੱਕ ਉਪਲੱਬਧ ਸੀਮਤ ਜਾਣਕਾਰੀ ਦੇ ਆਧਾਰ 'ਤੇ ਪਾਲਤੂ ਜਾਨਵਰਾਂ ਤੋਂ ਲੋਕਾਂ ਤੱਕ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ ਬਹੁਤ ਘੱਟ ਹੈ।