ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਪੁਲਸ ਨੇ ਪੱਛਮੀ ਲੰਡਨ ਵਿਚ ਨਸ਼ਿਆਂ ਦੀ ਸਪਲਾਈ ਅਤੇ ਹਿੰਸਕ ਅਪਰਾਧ ਨਾਲ ਨਜਿੱਠਣ ਲਈ ਤਿੰਨ ਦਿਨਾਂ ਦੀ ਕਾਰਵਾਈ ਦੌਰਾਨ 124 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ 300,000 ਪੌਂਡ ਦੀ ਨਕਦੀ ਵੀ ਜ਼ਬਤ ਕੀਤੀ ਹੈ। ਅਧਿਕਾਰੀਆਂ ਨੇ ਇਸ ਕਾਰਵਾਈ ਦੌਰਾਨ ਈਲਿੰਗ ਇਲਾਕੇ ਵਿਚ ਗਸ਼ਤ ਵਧਾ ਦਿੱਤੀ ਹੈ। 

ਆਟੋਮੈਟਿਕ ਨੰਬਰ ਪਲੇਟ ਰੀਕੋਗਨੀਸ਼ਨ (ਏ ਐਨ ਪੀ ਆਰ) ਤਕਨੀਕ ਨਾਲ ਕਾਰਾਂ ਨੂੰ ਚੈੱਕ ਕਰਨ ਦੇ ਨਾਲ ਮੁੱਖ ਤੌਰ 'ਤੇ ਹੇਜ਼ ਅਤੇ ਨੌਰਥਾਲਟ ਵਿੱਚ ਘਰਾਂ 'ਤੇ ਛਾਪੇ ਮਾਰੇ ਗਏ। ਤਿੰਨ ਦਿਨਾਂ ਦੌਰਾਨ ਪੁਲਸ ਨੇ ਨਸ਼ਿਆਂ ਦੀ ਸਪਲਾਈ, ਚੋਰੀ, ਕਤਲ ਦੀ ਸਾਜਿਸ਼ ਸਮੇਤ ਕਈ ਅਪਰਾਧਾਂ ਦੇ ਸ਼ੱਕ ਦੇ ਅਧਾਰ 'ਤੇ 17 ਤੋਂ 62 ਸਾਲ ਦੇ 124 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਗੈਸ ਨਾਲ ਚੱਲਣ ਵਾਲੀ ਬੰਦੂਕ ਸਮੇਤ ਤਿੰਨ ਹਥਿਆਰ ਜ਼ਬਤ ਕੀਤੇ ਅਤੇ ਕਲਾਸ ਏ ਅਤੇ ਬੀ ਦੇ ਨਸ਼ੇ ਵੀ ਵੱਡੀ ਮਾਤਰਾ ਵਿਚ ਬਰਾਮਦ ਕੀਤੇ ਗਏ ਹਨ।