ਗੈਜੇਟ ਡੈਸਕ– ਸੈਮਸੰਗ ਸਮਾਰਟ ਟੀਵੀ ਬਾਜ਼ਾਰ ’ਚ ਆਪਣੀ ਪਕੜ ਨੂੰ ਹੋਰ ਮਜਬੂਤ ਕਰਨ ਲਈ 20 ਨਵੇਂ ਸਮਾਰਟ ਟੀਵੀ ਲਾਂਚ ਕਰਨ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਅਗਲੇ ਹਫ਼ਤੇ ਦੀ ਸ਼ੁਰੂਆਤ ’ਚ ਲਾਂਚ ਕੀਤਾ ਜਾਵੇਗਾ। ਸੈਮਸੰਗ ਦੇ ਨਵੇਂ ਟੀਵੀ 20 ਹਜ਼ਾਰ ਰੁਪਏ ਤੋਂ ਲੈ ਕੇ 2.4 ਲੱਖ ਰੁਪਏ ਤਕ ਦੀ ਕੀਮਤ ’ਚ ਆਉਣਗੇ। 

ਅਲਟਰਾ HD ਪਿਕਚਰ ਕੁਆਲਿਟੀ ਵਾਲੇ ਟੀਵੀ ਦੀ ਕੀਮਤ
ਰਿਪੋਰਟ ਮੁਤਾਬਕ, ਲਾਂਚ ਹੋਣ ਵਾਲੇ ਕੁਝ ਟੀਵੀ ਅਲਟਰਾ ਐੱਚ.ਡੀ. ਪਿਕਚਰ ਕੁਆਲਿਟੀ ਨਾਲ ਵੀ ਆਉਣਗੇ। ਇਸ ਟੀਵੀ ਰੇਂਜ ’ਚ ਸ਼ੁਰੂਆਤੀ ਮਾਡਲ 65 ਇੰਚ ਦਾ ਹੋਵੇਗਾ ਜਿਸ ਦੀ ਕੀਮਤ 4.99 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। ਇਸ ਸੀਰੀਜ਼ ਦਾ ਸਭ ਤੋਂ ਮਹਿੰਗਾ ਟੀਵੀ 15.79 ਲੱਖ ਰੁਪਏ ਦਾ ਹੈ। ਇਹ ਟੀਵੀ 85 ਇੰਚ ਦਾ ਹੋਵੇਗਾ। ਨਵੀਂ ਰੇਂਜ ਦੇ 8ਕੇ ਟੀਵੀ 10 ਜੁਲਾਈ ਤਕ ਕੰਪਨੀ ਦੀ ਵੈੱਬਸਾਈਟ ’ਤੇ ਪ੍ਰੀ-ਆਰਡਰ ਲਈ ਉਪਲੱਬਧ ਹੋ ਜਾਣਗੇ। 

ਚੀਨੀ ਬ੍ਰਾਂਡਸ ਨੂੰ ਟੱਕਰ ਦੇਣ ਦੀ ਤਿਆਰੀ ’ਚ ਸੈਮਸੰਗ
ਚੀਨੀ ਕੰਪਨੀਆਂ ਦੇ ਟੀਵੀ ਨੂੰ ਟੱਕਰ ਦੇਣ ਲਈ ਹੀ ਸੈਮਸੰਗ ਹੁਣ ਨਵੇਂ ਟੀਵੀਆਂ ਦੀ ਲੰਬੀ ਰੇਂਜ ਲੈ ਕੇ ਆ ਰਹੀ ਹੈ। ਸੈਮਸੰਗ ਦੇ ਨਵੇਂ ਟੀਵੀ ’ਚ ਪਰਸਨਲ ਕੰਪਿਊਟਰ ਮੋਡ, ਹੋਮ ਕਲਾਊਡ, ਲਾਈਵ ਕਾਸਟ ਅਤੇ ਮਿਊਜ਼ਿਕ ਪਲੇਅਰ ਵਰਗੇ ਫੀਚਰ ਮਿਲਣਗੇ। ਕੰਪਨੀ ਇਨ੍ਹਾਂ ਟੀਵੀਆਂ ਨਾਲ ਆਫਿਸ 365 ਦੀ ਫ੍ਰੀ ਸਬਸਕ੍ਰਿਪਸ਼ਨ ਅਤੇ 5 ਜੀ.ਬੀ. ਦੀ ਕਲਾਊਡ ਸਟੋਰੇਜ ਵੀ ਦੇ ਸਕਦੀ ਹੈ।