ਖੰਨਾ (ਜ.ਬ.) : ਸ਼ਹਿਰ ਦੇ ਇਕ ਪਰਿਵਾਰ ਨੇ ਆਪਣੇ ਲੜਕੇ ਦੀ ਸਹਾਇਤਾ ਨਾਲ ਉਸਦੀ ਹੋਣ ਵਾਲੀ ਪਤਨੀ ਨੂੰ ਗੱਲਬਾਤ ਕਰਨ ਦੇ ਬਹਾਨੇ ਪਹਿਲਾਂ ਤਾਂ ਘਰ ਬੁਲਾਇਆ, ਜਿਸ ਦੇ ਬਾਅਦ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਉਸਨੂੰ ਕੁੱਟਣ ਮਗਰੋਂ ਕੁਝ ਮੈਂਬਰਾਂ ਨੇ ਜ਼ਬਰਨ ਗਰਭਪਾਤ ਦੇ ਉਦੇਸ਼ ਨਾਲ ਉਸਨੂੰ ਗੋਲਿਆ ਖਿਲਾ ਦਿੱਤੀਆਂ। ਲੜਕੀ ਦੇ ਕਲੇਜੇ ਦੇ ਟੁੱਕੜਾ, ਜਿਸਨੇ ਅਜੇ ਤੱਕ ਰਿਸ਼ਤਿਆਂ ਦੇ ਬਾਰੇ ਵਿਚ ਕੁਝ ਵੀ ਜਾਣਿਆ ਵੀ ਨਹੀਂ ਸੀ, ਨੇ ਮਾਂ ਦੀ ਕੁੱਖ ਵਿਚ ਹੀ ਦਮ ਤੋੜ ਦਿੱਤਾ। ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀ ਵਰਦਾਨ ਮਸੀਹ ਪੁੱਤਰ ਪਾਸਟਰ ਸੁਨੀਲ ਮਸੀਹ ਨਿਵਾਸੀ ਖੰਨਾ ਖਿਲਾਫ ਮਾਮਲਾ ਦਰਜ ਕਰਦੇ ਹੋਏ ਕਥਿਤ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ । ਇਸ ਮੌਕੇ ਪੀੜਤਾ ਨੇ ਕਿਹਾ ਕਿ ਕਾਨੂੰਨ ਦੇ ਹਿਸਾਬ ਨਾਲ ਪੁਲਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ :  ਨੌਜਵਾਨ ਨੂੰ ਖੁਸਰਾ ਬਣਾਉਣ ਦੀ ਸਾਜਿਸ਼, ਬੇਹੋਸ਼ ਕਰਕੇ ਕੱਟਿਆ ਗੁਪਤ ਅੰਗ

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਪਿਛਲੇ 2 ਢਾਈ ਸਾਲਾਂ ਤੋਂ ਕਥਿਤ ਦੋਸ਼ੀ ਦੇ ਨਾਲ ਰਿਲੇਸ਼ਨ 'ਚ ਸੀ। ਸਭ ਤੋਂ ਪਹਿਲੀ ਵਾਰ ਉਹ ਭਗਤ ਸਿੰਘ ਕਾਲੋਨੀ ਵਿਚ ਸਥਿਤ ਗਿਰਜਾ ਘਰ ਵਿਚ ਉਸਨੂੰ ਮਿਲੀ ਸੀ। ਉਦੋਂ ਹੀ ਉਸਨੇ ਉਸਦੇ ਨਾਲ ਵਿਆਹ ਕਰਵਾਉਣ ਦੀ ਇੱਛਾ ਵੀ ਸਾਫ਼ ਕਰ ਦਿੱਤੀ ਸੀ। ਇਸ ਵਿਚ ਵਿਆਹ ਦੇ ਝਾਂਸੇ ਕਾਰਣ ਉਹ ਉਸਦੇ ਨਾਲ ਕਈ ਵਾਰ ਜਬਰ-ਜ਼ਨਾਹ ਕਰਦਾ ਰਿਹਾ। ਪੀੜਤਾ ਨੇ ਦੱਸਿਆ ਕਿ ਇਸ ਬਾਰੇ ਕਥਿਤ ਦੋਸ਼ੀ ਦੀ ਭੈਣ ਨੂੰ ਵੀ ਉਨ੍ਹਾਂ ਦੇ ਸਬੰਧਾਂ ਦੇ ਬਾਰੇ ਵਿਚ ਜਾਣਕਾਰੀ ਸੀ ਅਤੇ ਇਸ ਕਾਰਣ ਉਹ ਸਮੇਂ-ਸਮੇਂ 'ਤੇ ਉਨ੍ਹਾਂ ਨੂੰ ਘਰ ਸੱਦਕੇ ਮੁਲਾਕਾਤ ਵੀ ਕਰਵਾਉਂਦੀ ਸੀ। ਮਈ 2020 'ਚ ਉਹ ਗਰਭਵਤੀ ਹੋ ਗਈ, ਜਿਸ ਕਾਰਣ ਉਸਨੇ ਖੁਸ਼ੀ 'ਚ ਇਹ ਗੱਲ ਵਰਦਾਨ ਮਸੀਹ ਨੂੰ ਵੀ ਦੱਸੀ। ਇਸ 'ਤੇ ਵਰਦਾਨ ਨੇ ਕਿਹਾ ਕਿ ਉਹ ਇਸ ਬਾਰੇ ਵਿਚ ਆਪਣੇ ਘਰਦਿਆਂ ਨੂੰ ਵੀ ਦੱਸੇਗਾ। ਇਕ ਸਾਜਿਸ਼ ਤਹਿਤ 10 ਮਈ 2020 ਨੂੰ ਉਸਨੇ ਉਸਨੂੰ ਆਪਣੇ ਘਰ ਬੁਲਾਇਆ। ਉਸ ਸਮੇਂ ਘਰ ਉਸਦੀ ਮਾਤਾ ਸੁਮਨ ਮਸੀਹ, ਭਰਾ ਸਾਹਿਬ ਮਸੀਹ ਅਤੇ ਭੈਣ ਏਕਤਾ ਮਸੀਹ ਅਤੇ ਪਿਤਾ ਸੁਨੀਲ ਮਸੀਹ ਵੀ ਹਾਜ਼ਰ ਸਨ, ਜਿਨ੍ਹਾਂ ਨੇ ਉਸ ਤੋਂ ਬਿਨਾਂ ਕੋਈ ਗੱਲਬਾਤ ਕੀਤੇ ਉਸਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਅਤੇ ਉਹ ਇਸ ਦੌਰਾਨ ਗਾਲੀ-ਗਲੌਚ ਵੀ ਕਰਦੇ ਰਹੇ। ਮੌਕੇ ਦਾ ਫਾਇਦਾ ਚੁੱਕਦੇ ਹੋਏ ਵਰਦਾਨ ਮਸੀਹ ਦੀ ਮਾਤਾ ਅਤੇ ਭੈਣ ਨੇ ਉਸਨੂੰ ਇਸ ਦੌਰਾਨ ਜ਼ਬਰਨ ਗੋਲੀਆਂ ਵੀ ਖਿਲਾ ਦਿੱਤੀਆਂ। ਉਸਨੇ ਮੌਕਾ ਮਿਲਦੇ ਹੀ ਘਟਨਾ ਦੀ ਸੂਚਨਾ ਆਪਣੀ ਮਾਤਾ ਨੂੰ ਦਿੱਤੀ, ਜੋ ਉਸਨੂੰ ਆਪਣੇ ਘਰ ਲੈ ਆਈ ਅਤੇ ਇਸਦੇ ਮਗਰੋਂ ਉਸਦਾ ਗਰਭਪਾਤ ਵੀ ਹੋ ਗਿਆ। ਇੰਨਾ ਹੀ ਨਹੀਂ ਉਸਦੇ ਉਪਰੰਤ ਵੀ ਕਥਿਤ ਦੋਸ਼ੀ ਫੋਨ ਰਾਹੀਂ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ, ਜਿਸ ਸਬੰਧੀ ਇਕ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : ਗਰਭਵਤੀ ਧੀ ਨੂੰ ਪੱਖੇ ਨਾਲ ਲਟਕਦਾ ਵੇਖ ਪਰਿਵਾਰ ਹੋਇਆ ਬੇਸੁੱਧ, ਸਹੁਰਿਆਂ 'ਤੇ ਲਗਾਏ ਇਲਜ਼ਾਮ