ਗੈਜੇਟ ਡੈਸਕ– ਵਨਪਲੱਸ ਜਲਦੀ ਹੀ ਆਪਣਾ ਸਸਤਾ ਸਮਾਰਟਫੋਨ ਲਿਆਉਣ ਵਾਲੀ ਹੈ। ਇਸ ਦਾ ਨਾਂ ਵਨਪਲੱਸ ਨੋਰਡ (Oneplus Nord) ਹੋਵੇਗਾ। ਇਸ ਦੇ ਫੀਚਰਜ਼ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ, ਹਾਲਾਂਕਿ ਪ੍ਰਸ਼ੰਸਕ ਇਸ ਦੇ ਡਿਜ਼ਾਇਨ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਇਹ ਇੰਤਜ਼ਾਰ ਵੀ ਖ਼ਤਮ ਹੋ ਗਿਆ ਹੈ। ਦਰਅਸਲ ਵਨਪਲੱਸ ਨੇ ਆਪਣੇ ਯੂਟਿਊਬ ਚੈਨਲ ’ਤੇ ਨਵੇਂ ਵਨਪਲੱਸ ਫੋਨ ਦੀ ਪ੍ਰਮੋਸ਼ਨਲ ਵੀਡੀਓ ਸਾਂਝੀ ਕੀਤੀ ਹੈ ਜਿਥੇ ਇਸ ਫੋਨ ਦਾ ਡਿਜ਼ਾਇਨ ਸਾਫ਼ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸ਼ਾਪਿੰਗ ਵੈੱਬਸਾਈਟ ਐਮਾਜ਼ੋਨ ਇੰਡੀਆ ਨੇ ਨਵੇਂ ਵਨਪਲੱਸ ਫੋਨ ਲਈ ਪ੍ਰੀ-ਲਾਂਚ ਪੇਜ ਤਿਆਰ ਕੀਤਾ ਹੈ, ਜਿਥੇ ਇਸ ਫੋਨ ਦੀ ਤਸਵੀਰ ਸਾਹਮਣੇ ਆ ਗਈ ਹੈ। ਤਸਵੀਰ ’ਚ ਫੋਨ ਦਾ ਰੀਅਰ ਡਿਜ਼ਾਇਨ ਸਾਫ਼ ਵੇਖਿਆ ਜਾ ਸਕਦਾ ਹੈ। 

 

ਫੋਨ ਦੇ ਫੀਚਰਜ਼
ਵਨਪਲੱਸ ਨੋਰਡ ’ਚ 6.55 ਇੰਚ ਦੀ ਅਮੋਲੇਡ ਡਿਸਪਲੇਅ ਹੋਵੇਗੀ ਜਿਸ ਦਾ ਰੀਫ੍ਰੈਸ਼ ਰੇਟ 90Hz ਹੋਵੇਗਾ। ਫੋਨ ’ਚ 5ਜੀ ਸੁਪੋਰਟ ਕਰਨ ਵਾਲਾ ਕੁਆਲਕਾਮ ਸਨੈਪਡ੍ਰੈਗਨ 765ਜੀ ਪ੍ਰੋਸੈਸਰ ਅਤੇ 12 ਜੀ.ਬੀ. ਦੀ ਰੈਮ ਮਿਲ ਸਕਦੀ ਹੈ। ਫੋਨ ’ਚ ਮਿਲਣ ਵਾਲੀ 4300mAh ਦੀ ਬੈਟਰੀ 30W ਰੈਪ ਚਾਰਜ ਸੁਪੋਰਟ ਕਰੇਗੀ। 

ਕੀਮਤ ਤੇ ਕੈਮਰਾ
ਇਸ ਵਿਚ ਡਿਊਲ ਫਰੰਟ ਕੈਮਰਾ ਅਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲ ਸਕਦਾ ਹੈ। ਰਿਪੋਰਟ ਮੁਤਾਬਕ, ਫਰੰਟ ਕੈਮਰਾ 32 ਮੈਗਾਪਿਕਸਲ+8 ਮੈਗਾਪਿਕਸਲ ਦਾ ਹੋਵੇਗਾ। ਉਥੇ ਹੀ ਰੀਅਰ ਕੈਮਰਾ 64MP+16MP+2MP ਦਾ ਹੋਵੇਗਾ। ਰਿਪੋਰਟ ਦੀ ਮੰਨੀਏ ਤਾਂ ਭਾਰਤ ’ਚ ਇਸ ਫੋਨ ਦੀ ਸ਼ੁਰੂਆਤੀ ਕੀਮਤ 21,999 ਰੁਪਏ ਹੋ ਸਕਦੀ ਹੈ।