ਨੈਸ਼ਨਲ ਡੈਸਕ- ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਲੱਦਾਖ ਦੇ ਸਰਹੱਦੀ ਖੇਤਰਾਂ 'ਚ ਚੱਲ ਰਹੇ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਲੇਹ ਦਾ ਦੌਰਾ ਕਰ ਕੇ ਗੁਆਂਢੀ ਦੇਸ਼ ਨੂੰ ਸਖਤ ਸੰਦੇਸ਼ ਦਿੱਤਾ। ਜਵਾਨਾਂ ਦਾ ਹੌਂਸਲਾ ਵਧਾਉਣ ਦੇ ਨਾਲ-ਨਾਲ ਪੀ.ਐੱਮ. ਨੇ ਫਾਰਵਰਡ ਬ੍ਰਿਗੇਡ ਪਲੇਸ ਨਿਮੂ 'ਚ ਸਿੰਧੂ ਦਰਸ਼ਨ ਪੂਜਾ ਵੀ ਕੀਤੀ, ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਭਾਰਤੀ ਜਨਤਾ ਪਾਰਟੀ ਨੇ ਟਵਿੱਟਰ 'ਤੇ ਇਕ ਵੀਡੀਓ ਸੰਦੇਸ਼ ਸਾਂਝਾ ਕੀਤਾ ਹੈ, ਜਿਸ 'ਚ ਪੀ.ਐੱਮ. ਪੂਜਾ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ 'ਚ ਉਨ੍ਹਾਂ ਨਾਲ ਸੀ.ਡੀ.ਐੱਸ. ਬਿਪਿਨ ਰਾਵਤ ਅਤੇ ਫੌਜ ਮੁਖੀ ਐੱਮ.ਐੱਮ. ਨਰਵਾਣੇ ਵੀ ਦਿਖਾਈ ਦੇ ਰਹੇ ਹਨ। ਸਿੰਧੂ ਨਦੀ ਦੇ ਕਿਨਾਰੇ 'ਤੇ 11 ਹਜ਼ਾਰ ਫੁੱਟ ਦੀ ਉੱਚਾਈ 'ਤੇ ਸਥਿਤ ਨਿਮੂ ਸਭ ਤੋਂ ਤੰਗ ਸਥਾਨਾਂ 'ਚੋਂ ਇਕ ਹੈ। ਇਹ ਜੰਸਕਾਰ ਪਰਬਤ ਲੜੀ ਨਾਲ ਘਿਰਿਆ ਹੋਇਆ ਹੈ।

 

ਦੱਸਣਯੋਗ ਹੈ ਕਿ ਲੇਹ ਦੇ ਆਪਣੇ ਦੌਰੇ 'ਚ ਪ੍ਰਧਾਨ ਮੰਤਰੀ ਨੇ ਫੌਜ ਦੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਚੀਨ ਨੂੰ ਸਖਤ ਸੰਦੇਸ਼ ਦਿੱਤਾ। ਪ੍ਰਧਾਨ ਮੰਤਰੀ ਨੇ ਜਵਾਨਾਂ ਨੂੰ ਕਿਹਾ ਕਿ ਮੈਂ ਗਲਵਾਨ ਘਾਟੀ 'ਚ ਆਪਣੀ ਜਾਨ ਦੇਣ ਵਾਲੇ ਵੀਰ ਸੈਨਿਕਾਂ ਨੂੰ ਇਕ ਵਾਰ ਫਿਰ ਸ਼ਰਧਾਂਜਲੀ ਭੇਟ ਕਰ ਰਿਹਾ ਹਾਂ। ਤੁਸੀਂ ਜੋ ਵੀਰਤਾ ਹਾਲ ਹੀ 'ਚ ਦਿਖਾਈ ਉਸ ਨਾਲ ਵਿਸ਼ਵ 'ਚ ਭਾਰਤ ਦੀ ਤਾਕਤ ਨੂੰ ਲੈ ਕੇ ਇਕ ਸੰਦੇਸ਼ ਗਿਆ ਹੈ।

PunjabKesari