ਤਰਨਤਾਰਨ (ਰਮਨ) : ਜ਼ਿਲਾ ਪੁਲਸ ਵਲੋਂ ਨਸ਼ਾ ਤੱਸਕਰਾਂ ਖਿਲਾਫ ਚਲਾਈ ਮੁਹਿਮ ਤਹਿਤ ਕਾਰਵਾਈ ਕਰਦੇ ਹੋਏ 2 ਹੋਰ ਨਸ਼ਾ ਤੱਸਕਰਾਂ ਦੀਆਂ 1 ਕਰੋੜ ਤੋਂ ਵੱਧ ਕੀਤਮ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਦੱਸਣਯੋਗ ਹੈ ਕਿ ਜ਼ਿਲਾ ਪੁਲਸ ਵਲੋਂ ਚਲਾਈ ਗਈ ਮੁਹਿੰਮ ਤਹਿਤ ਹੁਣ ਤੱਕ ਕੁੱਲ 71 ਨਸ਼ਾ ਤੱਸਕਰਾਂ ਦੀਆਂ 78 ਕਰੋੜ 10 ਲੱਖ 24 ਹਜ਼ਾਰ 761ਰੁਪਏ ਦੀਆਂ ਜਾਇਦਾਦਾਂ ਫ੍ਰੀਜ਼ ਕੀਤੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ : ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਵਿਆਹ ਦੇ ਤਿੰਨ ਮਹੀਨੇ ਬਾਅਦ ਕੁੜੀ ਨੇ ਕੀਤੀ ਖ਼ੁਦਕੁਸ਼ੀ

ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. (ਡੀ) ਨੇ ਦੱਸਿਆ ਕਿ ਐੱਸ. ਐੱਸ. ਪੀ. ਧਰੁੱਵ ਦਹੀਆ ਵਲੋਂ ਮਾੜੇ ਅਤੇ ਦੇਸ਼ ਵਿਰੋਧੀ ਅੰਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 2 ਹੋਰ ਤੱਸਕਰਾਂ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕਰਨ ਕੰਪੀਟੈਂਟ ਅਥਾਰਟੀ ਪਾਸੋਂ ਆਰਡਰ ਪ੍ਰਾਪਤ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਠੱਠੀ ਜੈਮਲ ਸਿੰਘ ਖਿਲਾਫ ਵੱਖ-ਵਖ ਮਾਮਲਿਆਂ ਤਹਿਤ ਕੁੱਲ ਰਿਕਵਰੀ 5 ਕਿਲੋ 650 ਗ੍ਰਾਮ ਹੈਰੋਇਨ ਤੇ ਡਰੱਗ ਮਨੀ ਦੀ ਬਰਾਮਦਗੀ ਤਹਿਤ ਮਾਮਲੇ ਦਰਜ ਸਨ, ਜਿਸ ਦੀ 19 ਕਨਾਲਾਂ 6 ਮਰਲੇ ਜ਼ਮੀਨ ਫ੍ਰੀਜ ਕੀਤੀ ਗਈ ਹੈ। ਇਸ ਦੀ ਕੁੱਲ ਕੀਮਤ 70 ਲੱਖ 45 ਹਜ਼ਾਰ ਰੁਪਏ ਬਣਦੀ ਹੈ।

ਇਹ ਵੀ ਪੜ੍ਹੋ : ਪਹਿਲਾਂ ਵਿਆਹ ਦਾ ਝਾਂਸਾ ਦੇ ਕੇ ਕੀਤਾ ਗਰਭਵਤੀ ਫਿਰ ਦਿੱਤਾ ਘਟੀਆ ਕਰਤੂਤ ਨੂੰ ਅੰਜ਼ਾਮ

ਉਨ੍ਹਾਂ ਦੱਸਿਆ ਕਿ ਇਸੇ ਤਰਾਂ ਅਮਨਬੀਰ ਸਿੰਘ ਉਰਫ ਮਨੀ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ ਸਿੰਗਪੁਰਾ ਖਿਲਾਫ 2020 ਦੌਰਾਨ ਥਾਣਾ ਭਿੱਖੀਵਿੰਡ ਵਿਖੇ ਕੁੱਲ ਬਰਾਮਦਗੀ 500 ਗ੍ਰਾਮ ਹੈਰੋਇਨ, ਇਕ ਕਿਲੋ ਨਸ਼ੀਲਾ ਪਾਉਡਰ ਤਹਿਤ ਮਾਮਲੇ ਦਰਜ ਸਨ, ਜਿਸ ਦੀ 3 ਕਨਾਲਾਂ 1 ਮਰਲੇ ਜ਼ਮੀਨ 'ਤੇ ਇਕ ਘਰ ਨੂੰ ਫ੍ਰੀਜ਼ ਕੀਤਾ ਗਿਆ ਹੈ ਜਿਸ ਦੀ ਕੁੱਲ ਕੀਮਤ 36 ਲੱਖ 1 ਹਜ਼ਾਰ 875 ਰੁਪਏ ਬਣਦੀ ਹੈ। ਐੱਸ. ਪੀ. (ਡੀ) ਨੇ ਦੱਸਿਆ ਕਿ ਇਨ੍ਹਾਂ ਦੋਵਾਂ ਤੱਸਕਰਾਂ ਦੀਆਂ ਕੁੱਲ 1 ਕਰੋੜ 6 ਲੱਖ 46 ਹਜ਼ਾਰ 875 ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ ਜਦਕਿ ਹੁੱਣ ਤੱਕ ਜ਼ਿਲੇ 'ਚ ਕੁੱਲ 71 ਨਸ਼ਾ ਤਸੱਕਰਾਂ ਦੀਆਂ 78 ਕਰੋੜ 10 ਲੱਖ 24 ਹਜਾਰ 761 ਰੁਪਏ ਦੀਆਂ ਜਾਇਦਾਦਾਂ ਫ੍ਰੀਜ਼ ਕੀਤੀਆਂ ਜਾ ਚੁੱਕੀਆਂ ਹਨ।