ਨਵੀਂ ਦਿੱਲੀ— ਬਿਹਾਰ ਪੁਲਸ 'ਚ ਨੌਕਰੀ ਪਾਉਣ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਬਿਹਾਰ ਪੁਲਸ ਵਿਚ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਇਹ ਭਰਤੀਆਂ ਸੈਂਟਰਲ ਸਲੈਕਸ਼ਨ ਬੋਰਡ ਆਫ਼ ਕਾਂਸਟੇਬਲ ਵਲੋਂ ਕੀਤੀਆਂ ਜਾਣ ਵਾਲੀਆਂ ਹਨ। ਬੇਨਤੀ ਦੀ ਆਨਲਾਈਨ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। 10ਵੀਂ ਅਤੇ 12ਵੀਂ ਪਾਸ ਉਮੀਦਵਾਰਾਂ ਲਈ ਸਰਕਾਰੀ ਨੌਕਰੀ ਪਾਉਣ ਦਾ ਇਹ ਸੁਨਹਿਰੀ ਮੌਕਾ ਹੈ। ਬਿਹਾਰ ਪੁਲਸ 'ਚ ਕਾਂਸਟੇਬਲ ਦੇ ਅਹੁਦਿਆਂ ਲਈ 551 ਖਾਲੀ ਅਹੁਦਿਆਂ 'ਤੇ ਅਰਜ਼ੀਆਂ ਦੀ ਮੰਗ ਕੀਤੀ ਹੈ। 

ਕੁੱਲ ਅਹੁਦੇ—
ਸਿਪਾਹੀ ਕਾਂਸਟੇਬਲ (ਹੋਮ ਗਾਰਡ) 551
ਫਰੈਸ਼ਰਸ ਲਈ 250 ਅਹੁਦੇ
ਹੋਮ ਗਾਰਡ ਲਈ 301 ਅਹੁਦੇ

ਸਿੱਖਿਅਕ ਯੋਗਤਾ— 
ਇਨ੍ਹਾਂ ਅਹੁਦਿਆਂ 'ਤੇ ਬੇਨਤੀ ਕਰਨ ਲਈ ਉਮੀਦਵਾਰਾਂ ਲਈ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਅਤੇ 12ਵੀਂ ਪਾਸ ਹੋਣਾ ਜ਼ਰੂਰੀ ਹੈ। 

ਉਮਰ ਹੱਦ—
ਅਹੁਦਿਆਂ 'ਤੇ ਬੇਨਤੀ ਕਰਨ ਲਈ ਵੱਖ-ਵੱਖ ਉਮਰ ਹੱਦ ਤੈਅ ਕੀਤੀ ਗਈ ਹੈ। ਫਰੈਸ਼ਰਸ ਲਈ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 25 ਸਾਲ ਰੱਖੀ ਗਈ ਹੈ। ਉੱਥੇ ਹੀ ਹੋਮ ਗਾਰਡ ਲਈ ਘੱਟ ਤੋਂ ਘੱਟ ਉਮਰ ਹੱਦ 25 ਤੋਂ 50 ਸਾਲ ਤੈਅ ਕੀਤੀ ਗਈ ਹੈ। ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮਰ ਦੀ ਗਣਨਾ 1 ਜਨਵਰੀ 2020 ਦੇ ਆਧਾਰ 'ਤੇ ਕੀਤੀ ਜਾਵੇਗੀ।

ਚੋਣ ਪ੍ਰਕਿਰਿਆ—
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਰੀਰਕ ਕੁਸ਼ਲਤਾ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ। 

ਅਰਜ਼ੀ ਫੀਸ—
ਬੇਨਤੀ ਕਰਨ ਵਾਲੇ ਉਮੀਦਵਾਰ ਆਮ/ਓ. ਬੀ. ਸੀ/ਈ. ਡਬਲਿਊ. ਐੱਸ. ਵਰਗ ਦੇ ਉਮੀਦਵਾਰਾਂ ਤੋਂ 450 ਰੁਪਏ ਅਰਜ਼ੀ ਫੀਸ ਦੇ ਤੌਰ 'ਤੇ ਲਏ ਜਾਣਗੇ। ਜਦਕਿ ਐੱਸ. ਟੀ/ਐੱਸ. ਸੀ ਵਰਗ ਦੇ ਉਮੀਦਵਾਰਾਂ ਨੂੰ 112 ਰੁਪਏ ਜਮ੍ਹਾਂ ਕਰਾਉਣੇ ਹੋਣਗੇ।

ਇੰਝ ਕਰੋ ਅਪਲਾਈ—
ਚਾਹਵਾਨ ਉਮੀਦਵਾਰ ਆਨਲਾਈਨ ਬੇਨਤੀ ਕਰ ਸਕਦੇ ਹਨ। ਬੇਨਤੀ ਕਰਨ ਲਈ ਉਮੀਦਵਾਰ ਬਿਹਾਰ ਪੁਲਸ ਦੀ ਅਧਿਕਾਰਤ ਵੈੱਬਸਾਈਟ http://csbc.bih.nic.in/ 'ਤੇ ਜਾ ਕੇ ਆਪਣੀ ਬੇਨਤੀ ਪ੍ਰਕਿਰਿਆ ਪੂਰੀ ਕਰਨ। ਅਪਲਾਈ ਕਰਨ ਦੀ ਸ਼ੁਰੂਆਤ 3 ਜੁਲਾਈ 2020 ਤੋਂ ਕੀਤੀ ਜਾ ਚੁੱਕੀ ਹੈ। ਇੱਛੁਕ ਉਮੀਦਵਾਰ 3 ਅਗਸਤ 2020 ਤਕ ਇਸ ਭਰਤੀ ਪ੍ਰਕਿਰਿਆ 'ਚ ਸ਼ਾਮਲ ਹੋਣ ਲਈ ਬੇਨਤੀ ਕਰ ਸਕਦੇ ਹਨ।