ਕੋਵਿਡ-19 ਮਹਾਂਮਾਰੀ ਨੇ ਪੂਰੀ ਦੁਨੀਆਂ ਵਿੱਚ ਦਹਿਸ਼ਤ ਫੈਲਾ ਕੇ ਰੱਖੀ ਹੋਈ ਹੈ ਅਤੇ ਸਾਰਿਆਂ ਨੂੰ ਇੰਤਜ਼ਾਰ ਹੈ, ਉਸ ਇੱਕ ਜਾਂਚੀ-ਪਰਖੀ ਵੈਕਸੀਨ ਜਾਂ ਦਵਾਈ ਦਾ ਜੋ ਕੋਰਨਾਵਾਇਰਸ ਤੋਂ ਬਚਾ ਸਕੇ।

ਭਾਰਤ ਸਣੇ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਦਵਾਈ ਬਣਾਉਣ ਦੇ ਦਰਜਨਾਂ ਕਲੀਨੀਕਲ ਟ੍ਰਾਇਲ ਜਾਰੀ ਹਨ।

ਇਸੇ ਵਿਚਾਲੇ ਭਾਰਤ ਦੀ ਪਤੰਜਲੀ ਆਯੁਰਵੇਦ ਕੰਪਨੀ ਦਾ 'ਕੋਰੋਨਾ ਨੂੰ ਠੀਕ ਕਰਨ ਵਾਲਾ ਇਲਾਜ' ਦਾ ਦਾਅਵਾ ਵੀ ਆਇਆ, ਜਿਸ ਨੂੰ ਭਾਰਤ ਸਰਕਾਰ ਨੇ ਫਿਲਹਾਲ 'ਠੰਢੇ ਬਸਤੇ' ਵਿੱਚ ਪਾ ਦਿੱਤਾ ਅਤੇ ਹੁਣ ਦਾਅਵੇ ਦੀ 'ਡੂੰਘੀ ਜਾਂਚ' ਚੱਲ ਰਹੀ ਹੈ।

ਪਤੰਜਲੀ ਗਰੁੱਪ 'ਤੇ ਇਸ 'ਦਵਾ ਦੇ ਨਾਮ 'ਤੇ ਫਰੌਡ' ਕਰਨ ਦੇ ਇਲਜ਼ਾਮ ਵਿੱਚ ਕੁਝ ਐੱਫਆਈਆਰ ਵੀ ਦਰਜ ਹੋ ਗਈਆਂ ਹਨ।

ਕੋਰੋਨਾਵਾਇਰਸ
BBC

ਕਿਵੇਂ ਹੁੰਦਾ ਹੈ ਕਲੀਨਿਕਲ ਟ੍ਰਾਇਲ

ਮਾਮਲੇ ਦੀ ਜਾਂਚ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਭਾਰਤ ਵਿੱਚ ਕਿਸੇ ਦਵਾਈ ਦੇ ਕਲੀਨੀਕਲ ਟ੍ਰਾਇਲ ਲਈ ਕੀ ਕਰਨਾ ਪੈਂਦਾ ਹੈ।

ਸਭ ਤੋਂ ਪਹਿਲਾਂ ਡਰੱਗ ਕੰਟ੍ਰੋਲਰ ਜਨਰਲ ਆਫ ਇੰਡਿਆ ਯਾਨਿ ਡੀਜੀਆਈ ਦੀ ਇਜਾਜ਼ਤ ਚਾਹੀਦੀ ਹੈ।

ਇਸ ਤੋਂ ਬਾਅਦ ਉਨ੍ਹਾਂ ਸਾਰੀਆਂ ਸੰਸਥਾਵਾਂ ਦੀ ਐਥਿਕਸ ਕਮੇਟੀ ਦਾ ਇਜਾਜ਼ਤ ਚਾਹੀਦੀ ਹੁੰਦੀ ਹੈ ਜਿੱਥੇ ਇਹ ਟ੍ਰਾਇਲ ਹੋਣਗੇ।

ਇਸ ਤੋਂ ਬਾਅਦ ਕਲੀਨੀਕਲ ਟ੍ਰਾਇਲ ਕਰਵਾਉਣ ਵਾਲੀ ਕੰਪਨੀ ਨੂੰ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਯਾਨਿ ਆਈਸੀਐੱਮਆਰ ਦੀ ਦੇਖ-ਰੇਖ ਵਿੱਚ ਚਲਾਈ ਜਾਣ ਵਾਲੀ 'ਕਲੀਨੀਕਲ ਟ੍ਰਾਇਲ ਰਜਿਸਟ੍ਰੀ-ਇੰਡੀਆ' ਯਾਨਿ ਸੀਟੀਆਰਆਈ ਨਾਮ ਦੀ ਵੈਬਸਾਈਟ 'ਤੇ ਟ੍ਰਾਇਲ ਨਾਲ ਜੁੜੀ ਪੂਰੀ ਪ੍ਰਕਿਰਿਆ, ਸੰਸਾਧਨ, ਨਾਮ-ਪਤੇ ਅਤੇ ਫੰਡਿੰਗ ਤੱਕ ਦਾ ਲੇਖਾ-ਜੋਖਾ ਦੇਣਾ ਹੁੰਦਾ ਹੈ।

ਬੀਬੀਸੀ ਕੋਲ ਸੀਟੀਆਰਆਈ ਵੈਬਸਾਈਟ 'ਤੇ ਰਜਿਸਟਰ ਕੀਤੇ ਗਏ ਉਸ ਫਾਰਮ (CTRI/2020/05/025273) ਦੀ ਕਾਪੀ ਹੈ, ਜਿਸ ਵਿੱਚ ਪਤੰਜਲੀ ਰਿਸਰਚ ਇੰਸਟੀਚਿਊਟ, ਹਰੀਦੁਆਰ ਨੇ "ਕੋਰੋਨਾਵਾਇਰਸ ਬਿਮਾਰੀ ਦੇ ਇਲਾਜ ਵਿੱਚ ਆਯੁਰਵੈਦਿਕ ਦਵਾਈਆਂ ਦੇ ਅਸਰ" 'ਤੇ ਕੀਤੇ ਜਾਣ ਵਾਲੇ ਕਲੀਨੀਕਲ ਟ੍ਰਾਇਲ ਦੀ ਹਾਮੀ ਭਰੀ ਹੈ।

ਪਤੰਜਲੀ ਟ੍ਰਾਇਲ ਫਾਰਮ ਦੀ ਕਾਪੀ
BBC
ਪਤੰਜਲੀ ਟ੍ਰਾਇਲ ਫਾਰਮ ਦੀ ਕਾਪੀ

ਇਸ ਦਸਤਾਵੇਜ਼ ਮੁਤਾਬਕ ਪਤੰਜਲੀ ਰਿਸਰਚ ਇੰਸਟੀਚਿਊਟ ਨੇ 20 ਮਈ, 2020 ਨੂੰ ਸੀਟੀਆਰਆਈ ਵੈਬਸਾਈਟ 'ਤੇ ਇਸ ਨੂੰ ਰਜਿਸਟਰ ਕਰਵਾਇਆ ਸੀ ਅਤੇ ਇਸ ਵਿੱਚ ਲਿਖਿਆ ਹੈ ਕਿ ਇਸ ਕਲੀਨੀਕਲ ਟ੍ਰਾਇਲ ਲਈ ਕੋਵਿਡ-19 ਦੇ ਪਹਿਲੇ ਮਰੀਜ਼ ਦਾ ਐਨਰੋਲਮੈਂਟ 29 ਮਈ, 2020 ਨੂੰ ਕੀਤਾ ਗਿਆ।

ਪਤੰਜਲੀ ਟ੍ਰਾਇਲ ਫਾਰਮ ਦੀ ਦੂਜੀ ਕਾਪੀ
BBC
ਪਤੰਜਲੀ ਟ੍ਰਾਇਲ ਫਾਰਮ ਦੀ ਦੂਜੀ ਕਾਪੀ

ਕਲੀਨੀਕਲ ਟ੍ਰਾਇਲ ਦੀ ਸ਼ੁਰੂਆਤ ਦੇ ਸਿਰਫ਼ 25 ਦਿਨਾਂ ਬਾਅਦ ਹੀ, 23 ਜੂਨ,2020 ਨੂੰ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਰਿਸਰਚ ਇੰਸਟੀਚਿਊਟ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ 'ਕੋਰੋਨਿਲ ਟੈਬਲੇਟ' ਅਤੇ 'ਸ਼ਵਾਸੀਰ ਵਟੀ' ਨਾਮ ਦੀਆਂ ਦੋ ਦਵਾਈਆਂ ਦੁਨੀਆਂ ਦੇ ਸਾਹਮਣੇ ਪੇਸ਼ ਕੀਤੀਆਂ।

ਪਤੰਜਲੀ ਟ੍ਰਾਇਲ ਫਾਰਮ ਦੀ ਤੀਜੀ ਕਾਪੀ
BBC
ਪਤੰਜਲੀ ਟ੍ਰਾਇਲ ਫਾਰਮ ਦੀ ਤੀਜੀ ਕਾਪੀ

ਇਸ ਪ੍ਰੋਗਰਾਮ ਵਿੱਚ ਪਤੰਜਲੀ ਦਾ ਦਾਅਵਾ ਸੀ ਕਿ "ਇਨ੍ਹਾਂ ਦਵਾਈਆਂ ਨਾਲ ਕੋਵਿਡ-19 ਦਾ ਇਲਾਜ ਕੀਤਾ ਜਾ ਸਕੇਗਾ।"

ਪਤੰਜਲੀ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸ ਦਾ ਕਲੀਨੀਕਲ ਟ੍ਰਾਇਲ ਕੀਤਾ ਹੈ ਅਤੇ ਕੋਰੋਨਾਵਾਇਰਸ ਲਾਗ ਵਾਲੇ ਲੋਕਾਂ 'ਤੇ ਇਸ ਦਾ 100 ਫੀਸਦ ਸਕਾਰਾਤਮਕ ਅਸਰ ਹੋਇਆ ਹੈ।

ਦਾਅਵਿਆਂ ਤੋਂ ਪਲਟਿਆ ਪਤੰਜਲੀ

ਪਤੰਜਲੀ ਦੇ ਇਸ ਐਲਾਨ ਦੇ ਕੁਝ ਘੰਟਿਆਂ ਬਾਅਦ ਹੀ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਨੇ ਇਸ 'ਤੇ ਨੋਟਿਸ ਲਿਆ ਅਤੇ ਕਿਹਾ ਕਿ ਮੰਤਰਾਲੇ ਨੂੰ ਇਸ ਸਬੰਧ ਵਿੱਚ ਕੋਈ ਜਾਣਕਾਰੀ ਨਹੀਂ ਹੈ।

ਪਤੰਜਲੀ ਆਯੁਰਵੇਦ ਲਿਮੀਟਡ ਨੂੰ ਦਵਾਈ ਦਾ ਨਾਮ ਅਤੇ ਉਸ ਦੇ ਘਟਕ ਦੱਸਣ ਲਈ ਕਿਹਾ ਗਿਆ ਹੈ।

ਪਤੰਜਲੀ ਤੋਂ ਸੈਂਪਲ ਸਾਈਜ਼, ਉਹ ਲੈਬ ਜਾਂ ਹਸਪਤਾਲ ਜਿੱਥੇ ਟੈਸਟ ਕੀਤਾ ਗਿਆ ਅਤੇ ਨੈਤਿਕਤਾ ਕਮੇਟੀ ਦੀ ਮਨਜ਼ੂਰੀ ਸਣੇ ਦੂਜੀਆਂ ਮਹੱਤਵਪੂਰਨ ਜਾਣਕਾਰੀਆਂ ਵੀ ਦੇਣ ਲਈ ਕਿਹਾ ਗਿਆ ਹੈ।

ਮੰਤਰਾਲੇ ਨੇ ਫਿਲਹਾਲ ਪਤੰਜਲੀ ਦੀ ਇਸ ਦਵਾਈ ਦੇ ਪ੍ਰਚਾਰ-ਪ੍ਰਸਾਰ 'ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ ਬੁੱਧਵਾਰ ਯਾਨਿ 1 ਜੁਲਾਈ ਨੂੰ ਪਤੰਜਲੀ ਨੇ ਇੱਕ ਪ੍ਰੈੱਸ ਇਸ਼ਤਿਹਾਰ ਵਿੱਚ ਇੱਕ ਨਵਾਂ ਦਾਅਵਾ ਕੀਤਾ ਹੈ।

ਇਸ ਮੁਤਾਬਕ, "ਆਯੂਸ਼ ਮੰਤਰਾਲੇ ਦੇ ਨਿਰਦੇਸ਼ ਅਨੁਸਾਰ ਦਿਵਿਆ ਕੋਰੋਨਿਲ ਟੈਬਲੇਟ, ਦਿਵਿਆ ਸ਼ਵਾਸਰੀ ਵਟੀ ਅਤੇ ਦਿਵਿਆ ਅਣੁ ਤੇਲ, ਜਿਸ ਨੂੰ ਸਟੇਟ ਲਾਈਸੈਂਸ ਅਥਾਰਿਟੀ, ਆਯੁਰਵੇਦ-ਯੂਨਾਨੀ ਸਰਵਿਸਜ਼, ਉੱਤਰਾਖੰਡ ਸਰਕਾਰਨੇ ਨਿਰਮਾਣ ਅਤੇ ਵੰਡ ਕਰਨ ਦੀ ਜੋ ਪਤੰਜਲੀ ਨੂੰ ਆਗਿਆ ਮਿਲੀ ਹੋਈ ਹੈ, ਉਸ ਦੇ ਅਨੁਸਾਰ ਹੁਣ ਅਸੀਂ ਇਸ ਨੂੰ ਸੁਚਾਰੂ ਢੰਗ ਨਾਲ ਪੂਰੇ ਭਾਰਤ ਵਿੱਚ ਚਲਾ ਸਕਦੇ ਹਾਂ।

ਕੋਵਿਡ-19 ਲਾਗ ਤੋਂ 'ਰੋਗੀਆਂ ਨੂੰ ਮੁਕਤ ਕਰਾ ਦੇਣ' ਵਾਲੇ ਆਪਣੇ ਪੁਰਾਣੇ ਦਾਅਵੇ ਨੂੰ ਨਾ ਦੁਹਾਰਾਉਂਦਿਆਂ ਹੋਇਆ ਪਤੰਜਲੀ ਨੇ ਹੁਣ ਇਹ ਵੀ ਦੱਸਿਆ ਹੈ ਕਿ ਕਿਵੇਂ ਕੁੱਲ 95 ਕੋਰੋਨਾ ਮਰੀਜ਼ਾਂ 'ਤੇ ਉਨ੍ਹਾਂ ਸਵੈ-ਇੱਛਆ ਨਾਲ ਟ੍ਰਾਇਲ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 45 ਨੂੰ ਪਤੰਜਲੀ ਦਵਾਈ ਦਿੱਤੀ ਗਈ ਜਦ ਕਿ 50 ਨੂੰ ਪਲੇਸਬੋ ਦਿੱਤਾ ਗਿਆ।

ਇਸ਼ਤਿਹਾਰ ਮੁਤਾਬਕ, "ਇਹ ਆਯੁਰਵੈਦਿਕ ਦਵਾਈਆਂ ਦਾ ਕੋਵਿਡ-19 ਪੌਜ਼ਿਟਿਵ ਰੋਗੀਆਂ 'ਤੇ ਕੀਤਾ ਗਿਆ ਪਹਿਲਾਂ ਕਲੀਨੀਕਲ ਕੰਟ੍ਰੋਲ ਸੀ ਅਤੇ ਹੁਣ ਅਸੀਂ ਇਨ੍ਹਾਂ ਦਵਾਈਆਂ ਨੂੰ ਮਲਟੀਸੈਂਟ੍ਰਿਕ ਕਲੀਨੀਕਲ ਟ੍ਰਾਇਲ ਦੀ ਦਿਸ਼ਾ ਵਿੱਚ ਲੈ ਕੇ ਜਾ ਰਹੇ ਹਾਂ।"

ਇਸ ਸਫਾਈ ਦੇ ਇੱਕ ਦਿਨ ਬਾਅਦ ਯਾਨਿ ਮੰਗਲਵਾਰ ਨੂੰ ਪਤੰਜਲੀ ਨੇ ਇਸ ਗੱਲ 'ਤੇ ਯੂ-ਟਰਨ ਲੈਂਦਿਆਂ ਹੋਇਆ ਕਿਹਾ ਸੀ ਕਿ, "ਅਸੀਂ ਕੋਰੋਨਾ ਕਿੱਟ ਬਣਾਉਣ ਵਰਗਾ ਕੋਈ ਦਾਅਵਾ ਕਦੇ ਨਹੀਂ ਕੀਤਾ।

ਖ਼ੈਰ, ਅਜੇ ਵੀ ਕਈ ਸਵਾਲਾਂ ਦੇ ਜਵਾਬ ਮਿਲਣੇ ਬਾਕੀ ਹਨ।

ਕਿਹੜੇ-ਕਿਹੜੇ ਸਵਾਲ

ਪਹਿਲਾਂ ਇਹ ਕਿ ਇਸ ਦਾਅਵਾ ਦਾ ਕੀ ਸਬੂਤ ਹੈ ਕਿ ਕੋਰੋਨਾ ਦੇ ਜਿਨ੍ਹਾਂ ਮਰੀਜ਼ਾਂ ਨੂੰ ਪਤੰਜਲੀ ਦੀ ਆਯੁਰਵੈਦਿਕ ਦਵਾਈ ਦਿੱਤੀ ਗਈ ਹੈ ਉਨ੍ਹਾਂ ਸਾਰੀਆਂ ਦਵਾਈਆਂ ਦੀ ਮਾਤਰਾ ਹਰ ਲਿਹਾਜ਼ ਤੋਂ ਬਰਾਬਰ ਸੀ।

ਜਾਣਕਾਰਾਂ ਮੁਤਾਬਕ ਜਦੋਂ ਵੀ ਕਿਸੇ ਦਵਾਈ ਦਾ ਕਲੀਨੀਕਲ ਟ੍ਰਾਇਲ ਹੁੰਦਾ ਹੈ ਤਾਂ ਉਸ ਵਿੱਚ ਦਵਾਈ ਦੀ ਮਾਤਰਾ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ।

ਕੋਰੋਨਾਵਾਇਰਸ
BBC

ਮਿਸਾਲ ਵਜੋਂ ਜੇਕਰ ਕਿਸੇ ਮਰੀਜ਼ 'ਤੇ ਪੈਰਾਸੀਟਾਮੋਲ ਦਾ ਟ੍ਰਾਇਲ ਬੁਖ਼ਾਰ ਉਤਾਰਨ ਲਈ ਹੋ ਰਿਹਾ ਹੈ ਤਾਂ ਸਾਰੇ ਡੋਜ਼ ਇੱਕੋ-ਜਿਹੇ ਹੋਣ ਚਾਹੀਦੇ ਹਨ, ਚਾਹੇ ਦਵਾਈ ਵਿੱਚ ਇਸ ਦੀ ਮਾਤਰਾ 10 ਐੱਮਜੀ, 12 ਐੱਮਜੀ ਜਾਂ 15 ਐੱਮਜੀ ਹੋਵੇ। ਫਿਰ ਪਤਾ ਲਗਦਾ ਹੈ ਕਿ ਆਖ਼ਿਰ ਬੁਖ਼ਾਰ ਕਿਸ ਡੋਜ਼ ਦੇ ਲਗਾਤਾਰ ਨਾਲ ਘੱਟ ਹੋਇਆ।

ਕਿਉਂਕਿ ਪਤੰਜਲੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦਵਾਈ ਆਯੁਰਵੈਦਿਕ ਹੈ ਤਾਂ ਇਨ੍ਹਾਂ ਦਵਾਈਆਂ ਦਾ ਫਾਰਮਿਊਲੇਸ਼ਨ ਵੀ ਬਰਾਬਰ ਮਾਤਰਾ ਵਿੱਚ ਹੋਣਾ ਚਾਹੀਦਾ ਹੈ।

ਇਸ ਨਾਲ ਜੁੜਿਆ ਦੂਜਾ ਸਵਾਲ ਹੈ ਕਿ ਕੀ ਕੋਵਿਡ-19 ਦੇ 95 ਮਰੀਜ਼ਾਂ 'ਤੇ ਕੀਤੇ ਗਏ ਟ੍ਰਾਇਲ ਦਾ ਆਧਾਰ 'ਤੇ ਇਹ ਐਲਾਨ ਕਰਨਾ ਸਹੀ ਸੀ ਕਿ ਇਹ 'ਕੋਰਨਾ ਦਾ ਇਲਾਜ ਹੈ' ਅਤੇ ਜਲਦਬਾਜ਼ੀ ਵਿੱਚ ਹੀ 130 ਕਰੋੜ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿੱਚ ਇਸ ਨੂੰ ਲਾਂਚ ਵੀ ਕਰ ਦਿੱਤਾ ਗਿਆ।

ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਦੇ ਸਾਬਕਾ ਮੁਖੀ ਐੱਨਆਰਕੇ ਗਾਗੁੰਲੀ ਮੁਤਾਬਕ, "ਕਲੀਨੀਕਲ ਟ੍ਰਾਇਲ ਇੱਕ ਲੰਬੀ ਪ੍ਰਕਿਰਿਆ ਹੁੰਦਾ ਹੈ ਅਤੇ ਇਸ 'ਤੇ ਨਾ ਸਿਰਫ਼ ਦਵਾਈਆਂ ਦੇ ਭਵਿੱਖ ਦਾ ਬਲਕਿ ਉਨ੍ਹਾਂ ਮਰੀਜ਼ਾਂ ਦਾ ਵੀ ਭਵਿੱਖ ਟਿਕਿਆ ਹੁੰਦਾ ਹੈ ਜਿਨ੍ਹਾਂ 'ਤੇ ਟ੍ਰਾਇਲ ਹੁੰਦੇ ਹਨ।"

ਪਤੰਜਲੀ ਰਿਸਰਚ ਸੈਂਟਰ ਤੋਂ ਅਜੇ ਤੱਕ ਇਸ ਗੱਲ ਦਾ ਜਵਾਬ ਨਹੀਂ ਮਿਲ ਸਕਿਆ ਹੈ ਕਿ ਸਿਰਫ਼ 25 ਦਿਨ ਦੇ ਅੰਦਰ ਅਤੇ ਸਿਰਫ਼ 95 ਕੋਰੋਨਾ ਮਰੀਜ਼ਾਂ 'ਤੇ ਕੀਤੇ ਗਏ ਟ੍ਰਾਇਲ ਦੇ ਆਧਾਰ 'ਤੇ 'ਕੋਰੋਨਿਲ ਟੈਬਲੇਟ' ਅਤੇ 'ਸ਼ਵਾਸਾਰੀ ਵਟੀ' ਨਾਮ ਦੀਆਂ ਦੋ ਦਵਾਈਆਂ ਨੂੰ ਕੋਰੋਨਾ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਦਾ 'ਆਯੁਰਵੈਦਿਕ ਇਲਾਜ'ਦੱਸ ਕੇ ਲਾਂਚ ਕਿਉਂ ਕੀਤਾ ਗਿਆ।

ਜਦ ਕਿ ਪਤੰਜਲੀ ਨੇ ਸੀਟੀਆਰਆਈ ਵੈਬਸਾਈਟ 'ਤੇ ਰਜਿਸਟਰ ਕੀਤੇ ਗਏ ਫਾਰਮ (CTRI/2020/05/025273) ਵਿੱਚ ਲਿਖ ਕੇ ਦਿੱਤਾ ਸੀ ਕਿ ਕਲੀਨੀਕਲ ਟ੍ਰਾਇਲ ਦਾ ਸਮਾਂ ਦੋ ਮਹੀਨੇ ਹੋਵੇਗਾ।

ਤੀਜਾ ਸਵਾਲ ਉਨ੍ਹਾਂ ਹਾਲਾਤ 'ਤੇ ਹੈ ਜਿਨ੍ਹਾਂਕੋਰੋਨਾ ਦੇ ਮਰੀਜ਼ਾਂ 'ਤੇ ਟ੍ਰਾਇਲ ਕੀਤੇ ਗਏ ਹਨ। ਪਤੰਜਲੀ ਦਾ ਕਹਿਣਾ ਹੈ ਕਿ ਸਾਰੇ 98 ਟ੍ਰਾਇਲ ਜੈਪੁਰ ਦੇ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦੀ ਦੇਖ-ਰੇਖ ਵਿੱਚ ਹੋਏ।

ਆਈਸੀਐੱਮਐਆਰ ਦੀ ਸੀਟੀਆਈਆਈ ਵੈਬਸਾਈਟ 'ਤੇ ਰਜਿਸਟਰ ਕਰਦਿਆਂ ਪਤੰਜਲੀ ਆਯੁਰਵੇਦ ਨੇ ਕਿਹਾ ਸੀ ਉਹ ਆਪਣੇ ਕਲੀਨੀਕਲ ਟ੍ਰਾਇਲ ਵਿੱਚ ਕੋਰੋਨਾ ਦੇ 'ਮੌਡਰੇਟਲੀ ਸਿੰਪਟੋਮੈਟਿਕ' ਮਰੀਜ਼ਾਂ ਨੂੰ ਸ਼ਆਿਲ ਕਰਨਗੇ ਪਰ ਅਜਿਹਾ ਨਹੀਂ ਕੀਤਾ ਗਿਆ।

ਕੋਰੋਨਾਵਾਇਰਸ
BBC

'ਕੋਰੋਨਿਲ' ਦਵਾਈ ਦੇ ਟ੍ਰਾਇਲ ਨਾਲ ਜੁੜੇ ਸੀਨੀਅਰ ਡਾਕਟਰ ਨੇ ਨਾਮ ਨਾ ਲਏ ਜਾਣ ਦੀ ਸ਼ਰਤ 'ਤੇ ਬੀਬੀਸੀ ਹਿੰਦੀ ਨੂੰ ਦੱਸਿਆ ਹੈ, "ਟ੍ਰਾਇਲ ਵਿੱਚ ਸ਼ਾਮਲ ਕੀਤੇ ਮਰੀਜ਼ਾਂ ਦੀ ਉਮਰ 35-45 ਸੀ ਅਤੇ ਜ਼ਿਆਦਾਤਰ ਐਸਿੰਪੋਮੈਟਿਕ (ਬਿਨਾਂ ਲੱਛਣ ਵਾਲੇ) ਸਨ ਜਾਂ ਉਨ੍ਹਾਂ ਵਿੱਚ ਬਹੁਤ ਥੋੜ੍ਹੇ ਲੱਛਣ ਸਨ।"

ਪਤੰਜਲੀ ਨੇ ਟ੍ਰਾਇਲ ਦੇ ਬਾਰੇ ਕਿਉਂ ਨਹੀਂ ਦੱਸਿਆ?

ਗੌਰ ਕਰਨ ਵਾਲੀ ਇੱਕ ਹੋਰ ਗੱਲ ਇਹ ਵੀ ਕਿ ਇਸ ਟ੍ਰਾਇਲ ਵਿੱਚ ਉਨ੍ਹਾਂ ਮਰੀਜ਼ਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਜਿਨ੍ਹਾਂ ਨੂੰ ਡਾਇਬਟੀਜ਼ ਜਾਂ ਬਲੱਡ ਪ੍ਰੇਸ਼ਰ ਦੀ ਸ਼ਿਕਾਇਤ ਰਹੀ ਹੈ।

ਇਹ ਅਹਿਮ ਇਸ ਲਈ ਹੈ ਕਿਉਂਕਿ ਡਬਲਿਊਐੱਚਓ ਸਣੇ ਦੁਨੀਆਂ ਦੇ ਵੱਡੇ ਮੈਡੀਕਲ ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੋਵਾਂ ਜਾਂ ਇਨ੍ਹਾਂ ਵਿੱਚ ਇੱਕ ਵੀ ਬਿਮਾਰੀ ਤੋਂ ਪੀੜਤ ਲੋਕਾਂ ਲਈ ਕੋਰੋਨਾ ਜ਼ਿਆਦਾ ਵੱਡਾ ਖ਼ਤਰਾ ਹੋ ਸਕਦਾ ਹੈ।

ਜਵਾਬ ਇਸ ਦਾ ਵੀ ਨਹੀਂ ਮਿਲ ਸਕਿਆ ਹੈ ਕਿ ਜਿਨ੍ਹਾਂ ਮਰੀਜ਼ਾਂ 'ਤੇ ਪੰਜਲੀ ਦੇ ਕਲੀਨੀਕਲ ਟ੍ਰਾਇਲ ਹੋਏ ਉਹ ਪਹਿਲਾਂ ਤੋਂ ਕਿਹੜੀਆਂ ਦਵਾਈਆਂ ਲੈ ਰਹੇ ਸਨ ਕਿਉਂਕਿ ਲਾਗ ਵਾਲੇ ਮਰੀਜ਼ਾਂ ਦੇ ਇਲਾਜ ਲਈ ਆਈਸੀਐੱਮਾਰ ਨੇ ਦਵਾਈਆਂ ਦੀ ਸੂਚੀ ਜਾਰੀ ਕੀਤੀ ਹੋਈ ਹੈ।

ਡਰੱਗ ਮਾਹਰਾਂ ਦਾ ਸਵਾਲ ਹੈ ਕਿ ਜੇਕਰ ਮਰੀਜ਼ਾ ਪਹਿਲਾਂ ਤੋਂ ਕੋਈ ਐਲੋਪੈਥਿਕ ਦਵਾਈ ਲੈ ਰਿਹਾ ਸੀ ਤਾਂ ਫਿਰ ਆਯੁਵੈਦਿਕ ਦਵਾਈ ਤੋਂ ਬਾਅਦ ਕਿਸ ਦਾ ਕਿੰਨਾ ਅਸਰ ਹੋਇਆ ਇਹ ਕਿਵੇਂ ਨਾਪਿਆ ਜਾ ਸਕੇਗਾ।

ਮੰਨੇ-ਪ੍ਰਮੰਨੇ ਪਬਲਿਕ ਹੈਲਥ ਮਾਹਰ ਦਿਨੇਸ਼ ਠਾਕੁਰ ਨੇ ਵੀ ਪਤੰਜਲੀ ਦੇ ਕਲੀਨੀਕਲ ਟ੍ਰਾਇਲ ਦੇ ਨਤੀਜਿਆਂ 'ਤੇ ਸਵਾਲ ਚੁੱਕਦਿਆਂ ਗੋਇਆ ਕਿਹਾ ਹੈ, "ਇੰਨੇ ਘੱਟ ਮਰੀਜ਼ਾਂ ਦੇ ਟ੍ਰਾਇਲ ਦੇ ਆਧਾਰ 'ਤੇ ਤੁਸੀਂ ਕੋਰੋਨਾ ਦੇ ਇਲਾਜ ਦਾ ਦਾਅਵਾ ਕਿਵੇਂ ਸਕਦੇ ਹੋ।"

ਆਖ਼ਰ ਵਿੱਚ ਸਭ ਤੋਂ ਅਹਿਮ ਸਵਾਲ ਇਹ ਉਠਦਾ ਹੈ ਕਿ ਜੇਕਰ ਪਤੰਜਲੀ ਰਿਸਰਚ ਇੰਸਟੀਚਿਊਟ ਨੇ ਸੀਟੀਆਰਆਈ ਵੈਬਸਾਈਟ 'ਤੇ ਮਈ ਮਹੀਨੇ ਵਿੱਚ ਰਜਿਸਟਰ ਕਰ ਦਿੱਤਾ ਸੀ ਅਤੇ ਕੋਰੋਨਾ ਦੇ ਮਰੀਜ਼ਾਂ 'ਤੇ ਕਲੀਨੀਕਲ ਟ੍ਰਾਇਲ ਜਾਰੀ ਸਨ ਤਾਂ ਫਿਰ ਡੀਜੀਸੀਆਈ ਅਤੇ ਆਈਸੀਐੱਮਆਰ ਨੂੰ ਇਸ ਗੱਲ ਦੀ ਜਾਣਕਾਰੀ ਕਿਉਂ ਨਹੀਂ ਮਿਲੀ ਕਿ ਕਿਹੜੇ ਮਰੀਜ਼ਾਂ 'ਤੇ ਟ੍ਰਾਇਲ ਹੋਏ।

ਭਾਰਤ ਵਿੱਚ ਕੋਰੋਨਾ ਲਾਗ ਦੇ ਸਾਰੇ ਮਾਮਲਿਆਂ ਦੀ ਸੂਚੀ ਨਾ ਸਿਰਫ਼ ਆਈਸੀਐੱਮਆਰ ਬਲਕਿ ਸੂਬੇ ਦੇ ਕੋਵਿਡ-19 ਨੋਡਲ ਅਫ਼ਸਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਮੈਡੀਕਲ ਅਧਿਕਾਰੀ ਕੋਲ ਹੁੰਦਾ ਹੈ।

ਹਾਲਾਂਕਿ ਪਤੰਜਲੀ ਦੀ 'ਕੋਰੋਨਾ ਕਿਟ' ਮਾਰਕਿਟ ਵਿੱਚ ਲਾਂਚ ਹੁੰਦਿਆਂ ਹੀ ਆਯੁਸ਼ ਮੰਤਰਾਲੇ ਹਰਕਤ ਵਿੱਚ ਆ ਗਿਆ ਸੀ ਪਰ ਇਸ ਗੱਲ 'ਤੇ ਸਵਾਲ ਚੁੱਕਣ ਲਾਜ਼ਮੀ ਹਨ ਕਿ ਆਖ਼ਰ ਇਸ ਟ੍ਰਾਇਲ ਦੇ ਨਤੀਜਿਆਂ ਨੂੰ ਲੈ ਕੇ ਪਬਲਿਕ ਵਿੱਚ ਆਉਣ ਤੋਂ ਪਹਿਲਾਂ ਪਤੰਜਲੀ ਨੇ ਮੰਤਰਾਲੇ ਦੀ ਰਜ਼ਾਮੰਦੀ ਕਿਉਂ ਨਹੀਂ ਲਈ।

ਰਿਹਾ ਵਾਲ ਕਿਸੇ ਅਜਿਹੀ ਦਵਾਈ ਦੇ ਟ੍ਰਾਇਲ ਦਾ ਜੋ ਸਿੱਧੇ ਮਾਰਿਕਟ ਵਿੱਚ ਪਹੁੰਚ ਸਕਦਾ ਹੈ ਤਾਂ ਅਜਿਹੇ ਫ਼ੈਸਲੇ ਲੈਣ ਵਾਲੀਆਂ ਸੰਸਥਾਵਾਂ ਨਾਲ ਜੁੜੇ ਲੋਕਾਂ ਨੂੰ ਲਗਦਾ ਹੈ ਕਿ, "ਨਿਯਮ-ਕਾਨੂੰਨ ਆਪਣੀ ਥਾਂ ਤੈਅ ਹਨ ਅਤੇ ਅੱਗੇ ਵੀ ਰਹਿਣਗੇ।"

ਆਈਸੀਐੱਮਆਰ ਦੇ ਸਾਬਕ ਡਾਇਰੈਕਟਰ ਜਨਰਲ ਵੀਐੱਮ ਕਟੋਚ ਨੇ ਦੱਸਿਆ, "ਸੀਟੀਆਰਾਈ ਵਿੱਚ ਡਰੱਗ ਟ੍ਰਾਇਲ ਲਈ ਰਜਿਸਟਰ ਕਰਵਾਉਣ ਦਾ ਮਕਸਦ ਇੱਕ ਹੀ ਹੈ, ਸਾਰੇ ਪ੍ਰੋਟੋਕਾਲ ਫੌਲੋ ਕਰੋ। ਭਾਰਤ ਦੀ ਡਰੱਗ ਕੰਟ੍ਰੋਲਕ ਜਨਰਲ ਆਫ ਇੰਡੀਆ ਯਾਨਿ ਡੀਜੀਆਈ ਨੇ ਇਸ ਲਾਜ਼ਮੀ ਕੀਤਾ ਹੈ ਤਾਂ ਅਜਿਹਾ ਸੰਭਵ ਨਹੀਂ ਹੈ ਕਿ ਕੋਈ ਇਸ ਦੀ ਉਲੰਘਣਾ ਕਰ ਸਕੇ।"

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=D193fo-qtt4&t=10s

https://www.youtube.com/watch?v=9ZvZ8PayzuQ&t=8s

https://www.youtube.com/watch?v=U_LriNEIkfs&t=4s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '244af723-424e-46f3-8c3a-d87dae4232b3','assetType': 'STY','pageCounter': 'punjabi.india.story.53270604.page','title': 'ਕੋਰੋਨਿਲ: ਪਤੰਜਲੀ ਵੱਲੋਂ ‘ਕੋਰੋਨਾ ਦੀ ਦਵਾਈ’ ਦਾ ਸੱਚ ਅਤੇ ਉੱਠਦੇ ਤਿੰਨ ਅਹਿਮ ਸਵਾਲ','author': 'ਨਿਤਿਨ ਸ਼੍ਰੀਵਾਸਤਵ','published': '2020-07-04T07:10:22Z','updated': '2020-07-04T07:10:22Z'});s_bbcws('track','pageView');