ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਨੇ ਇੰਗਲੈਂਡ ਵਿਚ ਵੀ ਕਹਿਰ ਮਚਾਇਆ ਹੋਇਆ ਹੈ। ਪੂਰਬੀ ਲੰਡਨ ਦੇ ਇਕ ਕੇਅਰ ਹੋਮ ਵਿਚ ਕੋਵਿਡ -19 ਨਾਲ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਰਚ ਦੇ ਅਖੀਰ ਅਤੇ ਮਈ ਦੇ ਆਰੰਭ ਦੌਰਾਨ ਪੌਪਲਰ ਦੀ ਐਸਪਨ ਕੋਰਟ ਨੇ 33 ਨਿਵਾਸੀਆਂ ਦੀ ਮੌਤ ਦਰਜ ਕੀਤੀ, ਜਿਨ੍ਹਾਂ ਵਿੱਚੋਂ 21 ਮੌਤਾਂ ਕੋਰੋਨਾ ਵਾਇਰਸ ਨਾਲ ਸਬੰਧਤ ਹਨ ਜੋ ਕਿ ਕੇਅਰ ਹੋਮ ਵਿੱਚ ਹੋਈਆਂ ਹਨ।

ਦੱਸਿਆ ਗਿਆ ਹੈ ਕਿ ਉਸ ਸਮੇਂ ਕੇਅਰ ਹੋਮ ਵਿਚ ਕੁੱਲ 68 ਬਜ਼ੁਰਗ ਰਹਿ ਰਹੇ ਸਨ। ਇਹ ਅੰਕੜੇ ਟਾਵਰ ਹੈਮਲੇਟਸ ਕੌਂਸਲ ਦੀ ਮੀਟਿੰਗ ਦੌਰਾਨ ਸਾਹਮਣੇ ਆਏ, ਜਿੱਥੇ ਡਾਕਟਰਾਂ ਨੇ ਕਿਹਾ ਕਿ ਕੇਅਰ ਹੋਮ ਵਿਚ ਟੈਸਟਿੰਗ ਅਤੇ ਵਿਅਕਤੀਗਤ ਕਿੱਟਾਂ ਦੀ ਘਾਟ ਸੀ। ਇਸ ਤੋਂ ਇਲਾਵਾ ਨਵੇਂ ਅੰਕੜੇ ਦਰਸਾਉਂਦੇ ਹਨ ਕਿ 2 ਮਾਰਚ ਤੋਂ 12 ਜੂਨ ਦੇ ਵਿਚਕਾਰ ਇੰਗਲੈਂਡ ਅਤੇ ਵੇਲਜ਼ ਵਿਚ ਕੇਅਰ ਹੋਮਜ਼ ਵਿਚ ਲਗਭਗ 20,000 ਮੌਤਾਂ ਕੋਵਿਡ -19 ਕਾਰਨ ਹੋਈਆਂ ਹਨ।