ਭਵਾਨੀਗੜ੍ਹ(ਕਾਂਸਲ) - ਸਥਾਨਕ ਸ਼ਹਿਰ ਤੋਂ ਪਟਿਆਲਾ ਨੂੰ ਜਾਂਦੀ ਨੈਸ਼ਨਲ ਹਾਈਵੇ 'ਤੇ ਅੱਜ ਸਵੇਰੇ ਤੜਕੇ ਬਿਆਸ ਸਤਿਸੰਗ ਘਰ ਅੱਗੇ ਭਿਆਨਕ ਹਾਦਸਾ ਹੋ ਗਿਆ। ਐਬੂੰਲੈਂਸ ਗੱਡੀ ਦੇ ਇਕ ਟਰੱਕ ਦੇ ਪਿੱਛੇ ਟਕਰਾ ਜਾਣ ਕਾਰਨ ਹੋਏ ਹਾਦਸੇ 'ਚ ਐਂਬੂਲੈਂਸ ਦੇ ਚਾਲਕ ਅਤੇ ਮਰੀਜ ਸਮੇਤ 6 ਵਿਅਕਤੀ ਵਾਲ-ਵਾਲ ਬਚ ਗਏ।

ਐਂਬੂਲੈਂਸ ਚਾਲਕ ਨੇ ਦਿੱਤੀ ਘਟਨਾ ਸੰਬੰਧੀ ਜਾਣਕਾਰੀ

ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆ ਐਂਬੂਲੈਂਸ ਚਾਲਕ ਗਗਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਰਾਮਪੁਰਾ ਫੂਲ ਦੇ ਵਸਨੀਕ ਜੋ ਕਿ ਬਠਿੰਡਾ ਦੇ ਇਕ ਹਸਪਤਾਲ ਵਿਖੇ ਨਾਜ਼ੁਕ ਹਾਲਤ 'ਚ ਭਰਤੀ ਸੀ ਨੂੰ ਰੈਫਰ ਕਰਵਾਕੇ ਪਟਿਆਲਾ ਵਿਖੇ ਲੈ ਕੇ ਜਾ ਰਿਹਾ ਸੀ। ਤਾਂ ਰਸਤੇ ਵਿਚ ਭਵਾਨੀਗੜ੍ਹ ਵਿਖੇ ਪਟਿਆਲਾ ਰੋਡ 'ਤੇ ਬਿਆਸ ਸਤਿਸੰਗ ਘਰ ਅੱਗੇ ਉਸ ਦੀ ਐਬੂੰਲੈਂਸ ਅੱਗੇ ਜਾ ਰਹੇ ਗੱਤੇ ਨਾਲ ਭਰੇ ਇਕ ਟਰੱਕ ਨੂੰ ਓਵਰਟੇਕ ਕਰਨ ਲਈ ਜਦੋਂ ਉਸ ਨੇ ਐਂਬੂਲੈਂਸ ਦਾ ਸਾਇਰਨ ਵਜਾਇਆ ਤਾਂ ਕੈਂਟਰ ਦੇ ਚਾਲਕ ਵੱਲੋਂ ਕਥਿਤ ਤੌਰ 'ਤੇ ਇਕ ਦਮ ਕੱਟ ਮਾਰ ਦਿੱਤਾ ਗਿਆ, ਜਿਸ ਕਾਰਨ ਉਸ ਦੀ ਐਬੂੰਲੈਂਸ ਟਰੱਕ ਦੇ ਪਿੱਛੇ ਟਕਰਾ ਗਈ। ਚਾਲਕ ਅਨੁਸਾਰ ਉਸ ਵੱਲੋਂ ਕੰਟਰੋਲ ਕਰ ਲੈਣ ਕਾਰਨ ਇਸ ਹਾਦਸੇ 'ਚ ਐਂਬੂਲੈਂਸ ਵਿਚ ਸਵਾਰ ਸਾਰੇ ਵਿਅਕਤੀ ਵਾਲ-ਵਾਲ ਬਚ ਗਏ ਪਰ ਉਸ ਦੀ ਐਂਬੂਲੈਂਸ ਦਾ ਅਗਲਾ ਹਿੱਸਾ ਬੂਰੀ ਤਰ੍ਹਾਂ ਨੁਕਸਾਨਿਆ ਗਿਆ। 

PunjabKesari

ਇਸ ਮੌਕੇ ਪਹੁੰਚੇ ਸਥਾਨਕ ਹਾਈਵੇ ਪੈਟਰੋਲਿੰਗ ਪੁਲਸ ਪਾਰਟੀ ਦੇ ਸਹਾਇਕ ਸਬ ਇੰਸਪੈਕਟਰ ਦਰਬਾਰਾ ਸਿੰਘ, ਸਹਾਇਕ ਸਬ ਇੰਸਪੈਕਟਰ ਗੁਰਪਾਲ ਸਿੰਘ ਅਤੇ ਤੇਜਿੰਦਰ ਸਿੰਘ ਨੇ ਐਂਬੂਲੈਂਸ ਵਿਚ ਮੌਜੂਦ ਮਰੀਜ ਅਤੇ ਉਸ ਦੇ ਹੋਰ ਪਰਿਵਾਰਕ ਮੈਂਬਰਾਂ ਨੂੰ 108 ਐਬੂੰਲੈਂਸ ਰਾਹੀ ਪਟਿਆਲਾ ਭੇਜਿਆ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਸਾਇਡ 'ਤੇ ਕਰਵਾਕੇ ਅਵਾਜਾਈ ਨੂੰ ਬਹਾਲ ਕੀਤਾ।

ਦੂਜੇ ਪਾਸੇ ਟਰੱਕ ਦੇ ਚਾਲਕ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਸਾਇਡ ਜਾ ਰਿਹਾ ਸੀ ਅਤੇ ਐਂਬੂਲੈਂਸ ਦੇ ਚਾਲਕ ਨੂੰ ਕਥਿਤ ਤੌਰ 'ਤੇ ਨੀਂਦ ਆਉਣ ਕਾਰਨ ਐਂਬੂਲੈਂਸ ਉਸ ਦੇ ਟਰੱਕ ਨਾਲ ਪਿਛੋਂ ਟਕਰਾ ਗਈ।