ਲੁਧਿਆਣਾ (ਮੁੱਲਾਂਪੁਰੀ) : ਪੰਜਾਬ 'ਚ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਹਾਸਲ ਕਰਨ ਲਈ ਖਾਸ ਕਰ ਕੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੀ ਗੱਲ ਕਹੀ ਸੀ ਅਤੇ ਫਾਰਮ ਵੀ ਭਰਵਾਏ ਸਨ ਪਰ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਨੌਜਵਾਨਾਂ ਨੂੰ ਸਮਾਰਟ ਫੋਨ ਨਹੀਂ ਮਿਲ ਸਕੇ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੇ ਵ੍ਹੀਕਲ ਚਲਾਨਾਂ ਨੂੰ ਲੈ ਕੇ 7 ਜੁਲਾਈ ਨੂੰ ਪਿੰਡ-ਪਿੰਡ ਧਰਨਾ ਦੇਣਗੇ ਅਕਾਲੀ

ਸਮਾਰਟ ਫੋਨ ਨਾ ਮਿਲਣ ਦਾ ਕਾਰਨ ਪਹਿਲਾਂ ਤਾਂ ਖਾਲੀ ਖਜ਼ਾਨੇ ਦਾ ਰੌਲਾ ਸੀ ਅਤੇ ਜਦੋਂ ਅਕਾਲੀਆਂ ਤੇ ‘ਆਪ’ ਨੇ ਕੈਪਟਨ ਸਰਕਾਰ ਨੂੰ ਘੇਰਿਆ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹੁਕਮ ਦਿੱਤੇ ਕਿ ਜਲਦੀ ਚੀਨ ਤੋਂ ਸਮਾਰਟ ਫੋਨ ਮੰਗਵਾਏ ਜਾਣ ਅਤੇ ਖਾਸ ਕਰ ਕੇ ਪੜ੍ਹ ਰਹੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਦਿੱਤੇ ਜਾਣ, ਜਿਸ ਨੂੰ ਲੈ ਕੇ ਆਸ ਦੀ ਕਿਰਨ ਜਾਗੀ ਸੀ ਪਰ ਇਸ ਤੋਂ ਬਾਅਦ ਤਾਲਾਬੰਦੀ ਅਤੇ ਕੋਰੋਨਾ ਕਾਰਨ ਇਹ ਸੁਪਨਾ ਟੁੱਟਦਾ ਦਿਖਾਈ ਦਿੱਤਾ ਅਤੇ ਹੁਣ ਚੀਨ ਦੇ ਲੇਹ-ਲੱਦਾਖ ਦੀ ਗਲਵਾਨ ਘਾਟੀ ਮਾਮਲੇ ਨੂੰ ਲੈ ਕੇ ਭਾਰਤ ਸਰਕਾਰ ਨੇ ਚੀਨ ਨਾਲ ਵਪਾਰਕ ਸਬੰਧ ਤੋੜ ਦਿੱਤੇ ਹਨ, ਜਿਸ ਤੋਂ ਬਾਅਦ ਲੱਗਦਾ ਹੈ ਕਿ ਸਮਾਰਟਫੋਨਾਂ ਨੂੰ ਬਰੇਕਾਂ ਦੀ ਲੱਗ ਜਾਣਗੀਆਂ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਬਣਨਗੇ 139 ਨਵੇਂ 'ਬੱਸ ਕਿਊ ਸ਼ੈਲਟਰ', ਹੈਰੀਟੇਜ ਦਾ ਰੱਖਿਆ ਜਾਵੇਗਾ ਧਿਆਨ

ਹੁਣ ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਕੈਪਟਨ ਸਰਕਾਰ ਨੇ ਚੀਨ ਤੋਂ ਆਉਣ ਵਾਲੇ ਸਮਾਰਟ ਫੋਨਾਂ ਨੂੰ ਚੀਨ 'ਚ ਬਰੇਕਾਂ ਲੱਗ ਗਈਆਂ ਹਨ ਜਾਂ ਫਿਰ ਕਦੋਂ ਆਉਣਗੇ। ਇਹ ਸਵਾਲ ਅੱਜ-ਕੱਲ੍ਹ ਵਿਦਿਆਰਥੀਆਂ ਤੇ ਨੌਜਵਾਨਾਂ 'ਚ ਖੂਬ ਚਰਚਾ ਹੈ। ਬਾਕੀ ਦੇਖਦੇ ਹਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮਾਰਟ ਫੋਨ ਹੁਣ ਕਿਹੜੇ ਮੁਲਕ ’ਚੋਂ ਲਿਆ ਕੇ ਪੰਜਾਬ ਦੇ ਨੌਜਵਾਨਾਂ ਨੂੰ ਦਿੰਦੇ ਹਨ।
ਇਹ ਵੀ ਪੜ੍ਹੋ : ਕੋਰੋਨਾ ਪੀੜਤ ਸਬ ਇੰਸਪੈਕਟਰ ਬੀਬੀ ਨੂੰ ਮਿਲੀ ਛੁੱਟੀ, ਦੱਸੇ ਇਸ ਲਾਗ ਨਾਲ ਜੰਗ ਜਿੱਤਣ ਦੇ ਗੁਰ