ਜਲੰਧਰ (ਰੱਤਾ)— ਕੋਰੋਨਾ ਦੇ ਪਾਜ਼ੇਟਿਵ ਰੋਗੀਆਂ ਦੀ ਗਿਣਤੀ ਦਿਨ-ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਮਹਾਨਗਰ ਦੇ ਇਕ ਪ੍ਰਮੁੱਖ ਵਕੀਲ ਅਤੇ ਉਸ ਦੀ ਪਤਨੀ ਸਣੇ 22 ਲੋਕਾਂ ਦੀ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਜਿਨ੍ਹਾਂ 22 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਮਿਲੀ ਹੈ, ਉਨ੍ਹਾਂ 'ਚੋਂ ਮਹਾਨਗਰ ਦੇ ਪ੍ਰਮੁੱਖ ਵਕੀਲ ਅਤੇ ਉਸ ਦੀ ਪਤਨੀ ਅਤੇ ਕਮਿਊਨਿਟੀ ਹੈਲਥ ਕੇਅਰ ਸੈਂਟਰ ਕਰਤਾਰਪੁਰ ਦੇ ਲੈਬ ਟੈਕਨੀਸ਼ੀਅਨ ਅਤੇ ਇਕ ਹਵਾਲਾਤੀ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸੰਜੇ ਗਾਂਧੀ ਨਗਰ 'ਚ ਬਣੇ ਕੁਆਰਟਰਾਂ 'ਚ ਰਹਿਣ ਵਾਲੇ 7 ਲੋਕ ਵੀ ਕੋਰੋਨਾ ਪਾਜ਼ੇਟਿਵ ਆਏ ਹਨ ਜੋ ਪਹਿਲਾਂ ਤੋਂ ਪਾਜ਼ੇਟਿਵ ਆਏ ਰੋਗੀਆਂ ਦੇ ਕਾਂਟੈਕਟ ਹਨ। ਡਾ. ਸਿੰਘ ਨੇ ਦੱਸਿਆ ਕਿ 22 ਰੋਗੀਆਂ ਵਿਚੋਂ ਇਕ ਦੂਜੇ ਜ਼ਿਲੇ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਐੱਸ.ਐੱਫ. ਜੇ. 'ਤੇ ਪੰਜਾਬ ਪੁਲਸ ਦੀ ਕਾਰਵਾਈ, ਕਪੂਰਥਲਾ ਤੋਂ ਗ੍ਰਿਫ਼ਤਾਰ ਕੀਤਾ ਪੰਨੂ ਦਾ ਸਾਥੀ

367 ਦੀ ਰਿਪੋਰਟ ਆਈ ਨੈਗੇਟਿਵ, 1005 ਲੋਕਾਂ ਦੀ ਰਿਪੋਰਟ ਦਾ ਇੰਤਜ਼ਾਰ, 26 ਠੀਕ ਹੋ ਕੇ ਪਰਤੇ ਘਰ
ਸਿਹਤ ਮਹਿਕਮੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ 367 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ, ਜਦਕਿ ਸਿਵਲ ਹਸਪਤਾਲ ਅਤੇ ਮੈਰੀਟੋਰੀਅਸ ਸਕੂਲ ਵਿਚ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਰੋਗੀਆਂ 'ਚੋਂ 26 ਹੋਰ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਵਿਭਾਗ ਨੂੰ ਅਜੇ ਵੀ 1005 ਲੋਕਾਂ ਦੀ ਰਿਪੋਰਟ ਦੀ ਉਡੀਕ ਹੈ।
ਇਹ ਵੀ ਪੜ੍ਹੋ: ਪਤਨੀ ਤੇ ਉਸ ਦੇ ਆਸ਼ਿਕ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ

ਕੁਲ ਸੈਂਪਲ 24162
ਨੈਗੇਟਿਵ ਆਏ 22115
ਪਾਜ਼ੇਟਿਵ ਆਏ 778
ਡਿਸਚਾਰਜ ਹੋਏ ਰੋਗੀ 537
ਮੌਤਾਂ ਹੋਈਆਂ 22
ਐਕਟਿਵ 219
ਇਹ ਵੀ ਪੜ੍ਹੋ: 
 ਪ੍ਰੇਮ ਸੰਬੰਧਾਂ ਦਾ ਖ਼ੌਫਨਾਕ ਅੰਜਾਮ, ਪ੍ਰੇਮੀ ਦੀ ਮੌਤ ਤੋਂ ਬਾਅਦ ਕੁਝ ਘੰਟਿਆਂ 'ਚ ਪ੍ਰੇਮਿਕਾ ਨੇ ਵੀ ਤੋੜਿਆ ਦਮ

ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ
ਸਨੇਹਾ, ਮਨੀਸ਼,ਅੰਕੇਸ਼, ਕੋਸ਼ਿਲਾ, ਬਾਲਾ, ਮਨੋਜ, ਕਾਜਲ (ਸੰਜੇ ਗਾਂਧੀ ਨਗਰ)
ਅਮਰਜੀਤ ਕੌਰ (ਕਰਤਾਰਪੁਰ)
ਕਾਮਿਨੀ, ਕਮਲੇਸ਼ (ਸ਼ਹੀਦ ਬਾਬੂ ਲਾਭ ਸਿੰਘ ਨਗਰ)
ਪਰਮੇਸ਼,ਸਿਮਰਨ (ਲੈਦਰ ਕੰਪਲੈਕਸ)
ਨਰਿੰਦਰ ਕੁਮਾਰ (ਠਾਕੁਰ ਸਿੰਘ ਕਾਲੋਨੀ)
ਮਨਦੀਪ (ਕੈਂਟ ਰੋਡ)
ਰਵਨੀਤ ਸਿੰਘ (ਜੈਮਲ ਨਗਰ)
ਜਸਪਾਲ ਸਿੰਘ (ਪਿੰਡ ਪੱਤੜ ਕਲਾਂ)
ਵਿਨੋਦ (ਅਜੀਤ ਨਗਰ)
ਸਮਰਤਾ (ਕੈਂਟ ਰੋਡ)
ਕਰਵਾਲੀ, ਅਰਜੁਨ (ਗੁਰੂ ਨਾਨਕ ਨਗਰ)
ਮਮਤਾ (ਰੇਰੂ ਪਿੰਡ)

ਨਿਰਵੈਲ ਸਿੰਘ (ਤਰਨਤਾਰਨ)