ਨਵੀਂ ਦਿੱਲੀ— ਹਾਦਸਾ ਕਦੋਂ ਅਤੇ ਕਿੱਥੇ ਵਾਪਰ ਜਾਵੇ ਇਸ ਗੱਲ ਦੀ ਕਿਸੇ ਨੂੰ ਖ਼ਬਰ ਤੱਕ ਨਹੀਂ ਹੁੰਦੀ। ਇਕ ਅਜਿਹੀ ਹੀ ਖ਼ੌਫ਼ਨਾਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ 'ਓ ਮਾਈ ਗੌਡ'। ਇਸ ਪੂਰੀ ਘਟਨਾ ਦੀ ਵੀਡੀਓ ਦਿੱਲੀ ਦੀ ਹੈ, ਜਿੱਥੇ ਇਕ ਸਬ-ਇੰਸਪੈਕਟਰ ਨੇ ਜਨਾਨੀ 'ਤੇ ਕਾਰ ਚੜ੍ਹਾ ਦਿੱਤੀ। ਇਹ ਵੀਡੀਓ ਦਿੱਲੀ 'ਚ ਸਥਿਤ ਚਿੱਲਾ ਪਿੰਡ ਦੀ ਹੈ। ਦੋਸ਼ੀ ਸਬ-ਇੰਸਪੈਕਟਰ ਸ਼ਰਾਬ ਦੇ ਨਸ਼ੇ ਵਿਚ ਸੀ। ਉਸ ਨੇ ਪਹਿਲਾਂ ਜਨਾਨੀ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਕੇ ਸੁੱਟ ਦਿੱਤਾ ਅਤੇ ਫਿਰ ਉਸ ਨੇ ਕਾਰ ਉਸ ਉੱਪਰ ਚੜ੍ਹਾਉਂਦੇ ਹੋਏ ਕਾਰ ਲੈ ਕੇ ਦੌੜਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ 'ਚ ਜਨਾਨੀ ਜ਼ਖਮੀ ਹੋ ਗਈ। ਪੁਲਸ ਅਧਿਕਾਰੀਆਂ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਦੀ ਹੈ, ਜੋ ਕਿ ਘਟਨਾ ਵਾਲੀ ਥਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ।

 

ਪੁਲਸ ਮੁਤਾਬਕ ਘਟਨਾ ਦੇ ਸਮੇਂ ਦੋਸ਼ੀ ਸਬ-ਇੰਸਪੈਕਟਰ ਸ਼ਰਾਬ ਦੇ ਨਸ਼ੇ ਵੀ ਸੀ। ਸਬ-ਇੰਸਪੈਕਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਖਮੀ ਜਨਾਨੀ ਹਸਪਤਾਲ 'ਚ ਜੇਰੇ ਇਲਾਜ ਹੈ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਪਹਿਲਾਂ ਕਾਰ ਜਨਾਨੀ ਨੂੰ ਧੱਕਾ ਮਾਰ ਕੇ ਸੁੱਟ ਦਿੰਦੀ ਹੈ ਅਤੇ ਰੁਕਦੀ ਹੈ। ਫਿਰ ਕੁਝ ਹੀ ਸੈਕਿੰਡ ਬਾਅਦ ਦੋਸ਼ੀ ਸਬ-ਇੰਸਪੈਕਟਰ ਵਲੋਂ ਜਨਾਨੀ 'ਤੇ ਕਾਰ ਚੜ੍ਹਾਈ ਜਾਂਦੀ ਹੈ। ਜਿਸ ਤੋਂ ਬਾਅਦ ਲੋਕ ਤੁਰੰਤ ਜਨਾਨੀ ਨੂੰ ਬਚਾਉਣ ਲਈ ਆ ਗਏ।ਭੀੜ ਨੇ ਪੁਲਸ ਵਾਲੇ ਨੂੰ ਫੜ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ।