ਨਵੀਂ ਦਿੱਲੀ : ਮੋਦੀ ਸਰਕਾਰ ਤੁਹਾਡੇ ਲਈ ਇਕ ਖ਼ਾਸ ਸਕੀਮ ਲੈ ਕੇ ਆਈ ਹੈ। ਵਿੱਤ ਸਾਲ 2020-21 ਲਈ ਸਾਵਰੇਨ ਗੋਲਡ ਬਾਂਡ ਦੀ ਚੋਥੀ ਸੀਰੀਜ਼ 6 ਜੁਲਾਈ ਤੋਂ ਸਬਸਕ੍ਰਿਪਸ਼ਨ ਲਈ ਖੁਲ੍ਹੇਗੀ। ਇਹ ਸਬਸਕ੍ਰਿਪਸ਼ਨ 10 ਜੁਲਾਈ ਤੱਕ ਖੁੱਲ੍ਹੀ ਰਹੇਗੀ। ਜੇਕਰ ਤੁਸੀਂ ਪਹਿਲੇ ਪੜਾਅ ਵਿਚ ਨਿਵੇਸ਼ ਕਰਨ ਤੋਂ ਖੁੰਝ ਗਏ ਸੀ ਤਾਂ ਤੁਸੀਂ ਇਸ ਪੜਾਅ ਵਿਚ ਸਾਵਰੇਨ ਗੋਲਡ ਵਿਚ ਨਿਵੇਸ਼ ਕਰ ਸਕਦੇ ਹੋ। ਕੇਂਦਰੀ ਬੈਂਕ ਨੇ ਐਲਾਨ ਕੀਤਾ ਸੀ ਕਿ ਸਰਕਾਰ ਸਾਵਰੇਨ ਗੋਲਡ ਬਾਂਡ ਨੂੰ 20 ਅਪ੍ਰੈਲ ਤੋਂ ਸਤੰਬਰ ਤੱਕ 6 ਹਿੱਸਿਆਂ ਵਿਚ ਜਾਰੀ ਕਰੇਗੀ। ਸਾਵਰੇਨ ਗੋਲਡ ਬਾਂਡ ਨੂੰ ਭਾਰਤੀ ਰਿਜ਼ਰਵ ਬੈਂਕ ਭਾਰਤ ਸਰਕਾਰ ਵੱਲੋਂ ਜਾਰੀ ਕਰੇਗਾ।

ਕੀ ਹੈ ਕੀਮਤ?
ਸਾਵਰੇਨ ਗੋਲਡ ਬਾਂਡ ਲਈ ਸੋਨੇ ਦਾ ਮੁੱਲ 4,852 ਰੁਪਏ ਪ੍ਰਤੀ ਗ੍ਰਾਮ ਤੈਅ ਕੀਤਾ ਗਿਆ ਹੈ। ਦੱਸ ਦੇਈਏ ਕਿ ਜੋ ਗੋਲਡ ਬਾਂਡ 8 ਜੂਨ ਤੋਂ 12 ਜੂਨ ਦਰਮਿਆਨ ਸਬਸਕ੍ਰਿਪਸ਼ਨ ਲਈ ਖੁੱਲ੍ਹਾ ਸੀ, ਉਸ ਦਾ ਮੁੱਲ 4,677 ਰੁਪਏ ਪ੍ਰਤੀ ਗ੍ਰਾਮ ਸੀ।

ਇਨ੍ਹਾਂ ਗਾਹਕਾਂ ਨੂੰ ਮਿਲੇਗੀ ਛੋਟ
ਜੋ ਨਿਵੇਸ਼ਕ ਇਸ ਬਾਂਡ ਲਈ ਆਨਲਾਈਨ ਅਪਲਾਈ ਕਰਨਗੇ, ਉਨ੍ਹਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਮਿਲੇਗੀ। ਇਹ ਫੈਸਲਾ ਸਰਕਾਰ ਨੇ ਆਰ.ਬੀ.ਆਈ. ਤੋਂ ਸਲਾਹ ਲੈ ਕੇ ਕੀਤਾ ਹੈ। ਇਹ ਡਿਜੀਟਲ ਪੇਮੈਂਟ ਨੂੰ ਵਧਾਵਾ ਦੇਣ ਲਈ ਕੀਤਾ ਜਾ ਰਿਹਾ ਹੈ। ਯਾਨੀ ਕਿ ਆਨਲਾਈਨ ਅਪਲਾਈ ਕਰਨ 'ਤੇ ਇਹ ਬਾਂਡ ਤੁਹਾਨੂੰ 4,802 ਰੁਪਏ ਪ੍ਰਤੀ ਗ੍ਰਾਮ ਵਿਚ ਮਿਲੇਗਾ।

ਕਿਉਂ ਸਾਵਰੇਨ ਗੋਲਡ ਬਾਂਡ ਹੈ ਚੰਗਾ ਬਦਲ?
ਅਨੁਮਾਨ ਹੈ ਕਿ ਇਸ ਸਾਲ ਦੇ ਅੰਤ ਤੱਕ ਸੋਨੇ ਦੇ ਭਾਅ ਵਿਚ ਤੇਜੀ ਰਹੇਗੀ। ਮੰਨਿਆ ਜਾ ਰਿਹਾ ਹੈ ਕਿ 53 ਹਜ਼ਾਰ ਤੱਕ ਸੋਨਾ ਪਹੁੰਚ ਸਕਦਾ ਹੈ। ਅਜਿਹੇ ਵਿਚ ਉਮੀਦ ਹੈ ਕਿ ਸਾਵਰੇਨ ਗੋਲਡ ਨੂੰ ਨਿਵੇਸ਼ਕਾਂ ਤੋਂ ਚੰਗਾ ਰਿਸਪਾਂਸ ਮਿਲੇ।

ਸਾਵਰੇਨ ਗੋਲਡ ਬਾਂਡ ਸਕੀਮ
ਇਸ ਯੋਜਨਾ ਦੀ ਸ਼ੁਰੂਆਤ ਨਵੰਬਰ 2015 ਵਿਚ ਹੋਈ ਸੀ। ਇਸਦਾ ਮਕਸਦ ਫਿਜ਼ੀਕਲ ਗੋਲਡ ਦੀ ਮੰਗ ਵਿਚ ਕਮੀ ਲਿਆਉਣ ਅਤੇ ਸੋਨੇ ਦੀ ਖਰੀਦ ਵਿਚ ਉਪਯੋਗ ਹੋਣ ਵਾਲੀ ਘਰੇਲੂ ਬਚਤ ਦਾ ਇਸਤੇਮਾਲ ਵਿੱਤੀ ਬਚਤ ਵਿਚ ਕਰਨਾ ਹੈ। ਘਰ ਵਿਚ ਸੋਨਾ ਖਰੀਦ ਕੇ ਰੱਖਣ ਦੀ ਬਜਾਏ ਜੇਕਰ ਤੁਸੀਂ ਸਾਵਰੇਨ ਗੋਲ‍ਡ ਬਾਂ‍ਡ ਵਿਚ ਨਿਵੇਸ਼ ਕਰਦੇ ਹੋ, ਤਾਂ ਤੁਸੀਂ ਟੈਕ‍ਸ ਵੀ ਬਚਾ ਸਕਦੇ ਹੋ।

ਕਿੰਨਾ ਖ਼ਰੀਦ ਸਕਦੇ ਹੋ ਸੋਨਾ
ਕੋਈ ਸ਼ਖਸ ਇਕ ਵਿੱਤ ਸਾਲ ਵਿਚ ਮਿਨੀਮਮ 1 ਗ੍ਰਾਮ ਅਤੇ ਮੈਕਸੀਮਮ 4 ਕਿੱਲੋਗ੍ਰਾਮ ਤੱਕ ਵੈਲਿਊ ਦਾ ਬਾਂਡ ਖਰੀਦ ਸਕਦਾ ਹੈ। ਹਾਲਾਂਕਿ ਕਿਸੇ ਟਰਸੱਟ ਲਈ ਖਰੀਦ ਦੀ ਵੱਧ ਤੋਂ ਵੱਧ ਸੀਮਾ 20 ਕਿੱਲੋਗ੍ਰਾਮ ਹੈ।