ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਇਕ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ ਜਿਸ ਦੀ ਮਿਆਦ 600 ਦਿਨਾਂ ਦੀ ਹੈ। ਮਾਰਕੀਟ ਦੇ ਹਿਸਾਬ ਨਾਲ ਵੇਖੀਏ ਤਾਂ ਇਹ ਫਿਲਹਾਲ ਕਿਸੇ ਕੰਪਨੀ ਦਾ ਸਭ ਤੋਂ ਜ਼ਿਆਦਾ ਮਿਆਦ ਵਾਲਾ ਪ੍ਰੀਪੇਡ ਪਲਾਨ ਹੈ। ਆਮਤੌਰ ’ਤੇ ਸਭ ਤੋਂ ਜ਼ਿਆਦਾ 365 ਦਿਨਾਂ ਦੀ ਮਿਆਦ ਵਾਲਾ ਪਲਾਨ ਬਾਜ਼ਾਰ ’ਚ ਮੌਜੂਦ ਹੈ। ਬੀ.ਐੱਸ.ਐੱਨ.ਐੱਲ. ਨੇ ਦੋ ਪ੍ਰੀਪੇਡ ਪਲਾਨ 149 ਰੁਪਏ ਅਤੇ 725 ਰੁਪਏ ਨੂੰ ਬੰਦ ਵੀ ਕਰ ਦਿੱਤਾ ਹੈ। ਇਹ ਦੋ ਪਲਾਨ ਚੇਨਈ ਅਤੇ ਤਮਿਲਨਾਡੂ ਰਾਜਾਂ ’ਚ ਕੰਮ ਕਰ ਰਹੇ ਸਨ। 

ਪਲਾਨ ’ਚ ਕੀ ਮਿਲੇਗਾ ਖ਼ਾਸ
ਬੀ.ਐੱਸ.ਐੱਨ.ਐੱਲ. ਦਾ ਇਹ ਪਲਾਨ PV-2,399 ਦੇ ਨਾਂ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਗਾਹਕਾਂ ਨੂੰ 2,399 ਰੁਪਏ ਦਾ ਰੀਚਾਰਜ ਕਰਵਾਉਣਾ ਹੁੰਦਾ ਹੈ। ਇਸ ਤੋਂ ਬਾਅਦ 600 ਦਿਨਾਂ ਤਕ ਲਈ ਰੀਚਾਰਜ ਦੀ ਪਰੇਸ਼ਾਨੀ ਖ਼ਤਮ ਹੋ ਜਾਂਦੀ ਹੈ। ਇਸ ਵਿਚ ਗਾਹਕਾਂ ਨੂੰ ਅਨਲਿਮਟਿਡ ਵੌਇਸ ਕਾਲਿੰਗ ਮਿਲੇਗੀ। ਇਹ ਫ੍ਰੀ ਵੌਇਸ ਕਾਲ ਹੋਮ, ਨੈਸ਼ਨਲ, ਰੋਮਿੰਗ ਅਤੇ ਇਥੋਂ ਤਕ ਕਿ ਦਿੱਲੀ, ਮੁੰਬਈ ’ਚ ਐੱਮ.ਟੀ.ਐੱਨ.ਐੱਲ. ’ਤੇ ਵੀ ਮੁਫ਼ਤ ਮਿਲਦੀ ਹੈ। ਹਾਲਾਂਕਿ, ਇਕ ਦਿਨ ’ਚ 250 ਮਿੰਟ ਦੀ ਲਿਮਟ ਮਿਲਦੀ ਹੈ। 

ਇਸ ਤੋਂ ਇਲਾਵਾ ਰੋਜ਼ਾਨਾ 100 ਐੱਮ.ਐੱਮ.ਐੱਸ. ਮੁਫ਼ਤ ਮਿਲਦੇ ਹਨ। ਨਾਲ ਹੀ ਤੁਸੀਂ ਪਰਸਨਲਾਈਜ਼ਡ ਰਿੰਗਬੈਕ ਟੋਨ (PRBT) ਦੀ ਵੀ ਸੁਵਿਧਾ ਲੈ ਸਕਦੇ ਹੋ। ਹਾਲਾਂਕਿ, ਇਹ ਪੀ.ਆਰ.ਬੀ.ਟੀ. ਪੇਸ਼ਕਸ਼ ਸ਼ੁਰੂ ਦੇ 60 ਦਿਨਾਂ ਲਈ ਹੈ। ਇਕ ਜ਼ਰੂਰੀ ਗੱਲ ਇਹ ਵੀ ਧਿਆਨ ’ਚ ਰੱਖੋ ਕਿ ਇਸ ਪਲਾਨ ’ਚ ਗਾਹਕਾਂ ਨੂੰ ਇੰਟਰਨੈੱਟ ਡਾਟਾ ਨਹੀਂ ਦਿੱਤਾ ਜਾਵੇਗਾ। 

ਬੀ.ਐੱਸ.ਐੱਨ.ਐੱਲ. ਦੀ ਇਸ ਪੇਸ਼ਕਸ਼ ਦਾ ਫਾਇਦਾ ਚੇਨਈ ਅਤੇ ਤਮਿਲਨਾਡੂ ਰਾਜਾਂ ਦੇ ਗਾਹਕਾਂ ਨੂੰ ਵੀ ਮਿਲੇਗੀ। ਬੀ.ਐੱਸ.ਐੱਨ.ਐੱਲ. ਚੇਨਈ ਨੇ ਇਹ ਜਾਣਕਾਰੀ ਟਵਿਟਰ ਹੈਂਡਲ ’ਤੇ ਦਿੱਤੀ ਹੈ। ਦੋ ਪਲਾਨ ਦੇ ਬੰਦ ਹੋਣ ਦੀ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਪਲਾਨ ਦਾ ਮੁਕਾਬਲਾ ਕੋਈ ਵੀ ਪ੍ਰਾਈਵੇਟ ਟੈਲੀਕਾਮ ਕੰਪਨੀ ਕਰਦੀ ਨਹੀਂ ਵਿਖਾਈ ਦੇ ਰਹੀ। ਇਸ ਤੋਂ ਇਲਾਵਾ ਬੀ.ਐੱਸ.ਐੱਨ.ਐੱਲ. ਵਲੋਂ 96 ਰੁਪਏ ਦੀ ਕੀਮਤ ’ਚ ਆਉਣ ਵਾਲੇ ਪ੍ਰੀਪੇਡ ਯਾਨੀ VASANTHAM GOLD PV 96 ਨੂੰ ਵੀ ਬੰਦ ਕਰ ਦਿੱਤਾ ਹੈ।