ਬਾਘਾਪੁਰਾਣਾ (ਵਿਪਨ) : ਬਾਘਾਪੁਰਾਣਾ 'ਚ ਬੀਤੇ ਦਿਨੀਂ ਹੋਏ ਬੰਬ ਧਮਾਕੇ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਪੁਲਸ ਨੇ ਇਸ ਮਾਮਲੇ 'ਚ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਹਰਮਾਨਬੀਰ ਸਿੰਘ ਨੇ ਦੱਸਿਆ ਕਿ ਮੁੱਖ ਦੋਸ਼ੀ ਸੰਦੀਪ ਨੂੰ ਦੁਕਾਨ ਮਾਲਕ ਨੇ ਕੰਮ ਤੋਂ ਕੱਢ ਦਿੱਤਾ ਸੀ, ਜਿਸ ਕਾਰਨ ਉਸ ਤੋਂ ਬਦਲਾ ਲੈਣ ਲਈ ਇਹ ਸਾਜਿਸ਼ ਰਚੀ ਗਈ ਸੀ।

ਇਹ ਵੀ ਪੜ੍ਹੋ : ਨਾਭਾ ਦੀ ਜੇਲ 'ਚ ਭੁੱਖ-ਹੜਤਾਲ 'ਤੇ ਬੈਠੇ 19 ਬੰਦੀ ਸਿੰਘ

ਸੰਦੀਪ ਨੇ ਇਹ ਬੰਬ ਇੰਟਰਨੈੱਟ ਤੋਂ ਦੇਖ ਕੇ ਕੋਟਕਪੂਰਾ 'ਚ ਤਿਆਰ ਕੀਤਾ ਸੀ ਅਤੇ ਦੁਕਾਨ ਦੇ ਮਾਲਕ ਨੂੰ ਰਸਤੇ ਤੋਂ ਹਟਾਉਣ ਲਈ ਪੰਸਾਰੀ ਦੀ ਦੁਕਾਨ ਤੋਂ ਉਸ ਨੇ ਚਾਰਕੋਲ ਪਾਊਡਰ ਅਤੇ ਸੈਨੇਟਰੀ ਦੀ ਦੁਕਾਨ ਤੋਂ ਪਾਈਪ ਅਤੇ ਕੋਟਕਪੂਰਾ ਤੋਂ ਤਾਰ, ਇਕ ਬਟਨ, ਬੁਲੇਟ ਬੰਬ ਲਏ ਸਨ ਅਤੇ 12 ਵੋਲਟ ਦੀ ਮੋਟਰਸਾਈਕਲ ਬੈਟਰੀ ਵੀ ਲਈ ਸੀ। ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਉਸ ਨੇ ਕੋਟਕਪੂਰਾ 'ਚ ਬੰਬ ਤਿਆਰ ਕੀਤਾ। ਦੋਸ਼ੀ ਦੀ ਮੰਸ਼ਾ ਸੀ ਕਿ ਜਦੋਂ ਦੁਕਾਨ ਦਾ ਮਾਲਕ ਦੁਕਾਨ ਦਾ ਸ਼ਟਰ ਚੁੱਕੇਗਾ ਤਾਂ ਪੱਥਰ ਚੁੱਕਦੇ ਹੀ ਧਮਾਕਾ ਹੋ ਜਾਵੇਗਾ ਅਤੇ ਉਹ ਮਰ ਜਾਵੇਗਾ ਪਰ ਦੁਕਾਨ ਮਾਲਕ ਨੇ ਪੱਥਰ ਨੂੰ ਸਾਈਡ 'ਤੇ ਰੱਖ ਦਿੱਤਾ ਅਤੇ ਉਸੇ ਸ਼ਾਮ ਕੋਰੀਅਰ ਵਾਲਾ ਮੁੰਡਾ ਆ ਕੇ ਉੱਥੇ ਬੈਠ ਗਿਆ, ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ। ਐਸ. ਐਸ. ਪੀ. ਦਾ ਕਹਿਣਾ ਹੈ ਕਿ ਤਿੰਨਾਂ ਦੋਸ਼ੀਆਂ ਦੇ ਕੋਰੋਨਾ ਟੈਸਟ ਕਰਾਉਣ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਇਹ ਵੀ ਪੜ੍ਹੋ : ਕੈਪਟਨ ਦੇ ਸਮਾਰਟਫੋਨ ਆਉਣਗੇ ਜਾਂ ਫਿਰ ਚੀਨ 'ਚ ਲੱਗਣਗੀਆਂ ਬਰੇਕਾਂ!