ਫ਼ਰੀਦਕੋਟ (ਜਗਤਾਰ) : ਜ਼ਿਲ੍ਹੇ ਦੇ ਪਿੰਡ ਕਿਲਾ ਨੌ ਨਾਲ ਸਬੰਧਤ ਤਰਕਸ਼ੀਲ ਆਗੂ ਲਖਵਿੰਦਰ ਸਿੰਘ ਹਾਲੀ ਨੇ ਆਪਣੇ ਪਿੰਡ ਦੇ ਜ਼ਰੂਰਤਮੰਦਾਂ ਲੋਕਾਂ ਲਈ ਮੋਦੀਖਾਨਾ ਖੋਲ੍ਹ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਖਵਿੰਦਰ ਹਾਲੀ ਨੇ ਦੱਸਿਆ ਕਿ ਇਹ ਮੋਦੀਖਾਨਾ ਚਲਾਉਣ ਲਈ ਉਨ੍ਹਾਂ ਦੇ ਬੇਟੇ ਦੇ ਨਾਮ 'ਤੇ ਗੁਰਵਿੰਦਰ ਸੇਵਾ ਸੁਸਾਇਟੀ ਬਣਾਈ ਗਈ ਹੈ, ਜਿਹੜੀ ਕਿ ਨਾ ਆਮਦਨ ਅਤੇ ਨਾ ਘਾਟਾ ਤਰਜ 'ਤੇ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਮੋਦੀਖਾਨੇ 'ਚ ਘਰੇਲੂ ਜ਼ਰੂਰੀ ਵਸਤਾਂ ਦਿੱਤੀਆਂ ਜਾਣਗੀਆਂ ਅਤੇ ਇਹ 5 ਕਿੱਲਿਆਂ ਤੋਂ ਘੱਟ ਮਾਲਕੀ ਵਾਲੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਲੋੜਵੰਦਾਂ ਲਈ ਹੋਵੇਗਾ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਇਸ 'ਚ ਹਰ ਮਹੀਨੇ ਇਕ ਹਜ਼ਾਰ ਰੁਪਏ ਦਾ ਰਾਸ਼ਨ ਉਨ੍ਹਾਂ ਸਾਰੇ ਵਿਅਕਤੀਆਂ ਨੂੰ ਦਿੱਤਾ ਜਾਵੇਗਾ, ਜਿਹੜਾ ਕਿ ਉਨ੍ਹਾਂ ਕੋਲ ਰਜਿਸਟ੍ਰੇਸ਼ਨ ਕਰਵਾ ਕੇ ਕਾਰਡ ਬਣਵਾ ਲਵੇਗਾ ਅਤੇ ਇਹ ਕਾਰਡ ਅਤੇ ਰਜਿਸਟ੍ਰੇਸ਼ਨ ਮੁਫ਼ਤ ਰੱਖੀ ਗਈ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕਹਿਰ: ਹੁਣ ਇਸ ਇਲਾਕੇ ਨੂੰ ਕੀਤਾ ਗਿਆ ਪੂਰੀ ਤਰ੍ਹਾਂ ਸੀਲ

PunjabKesariਇਸ ਪਿੰਡ ਦੇ ਸਰਪੰਚ ਅਮਨਦੀਪ ਨੇ ਕਿਹਾ ਕੀ ਹਾਲੀ ਪਰਿਵਾਰ ਵਲੋਂ ਇਹ ਬਹੁਤ ਹੀ ਵਧੀਆ ਉਪਰਲਾ ਹੈ, ਜਿਸ ਨਾਲ ਗਰੀਬ ਲੋਕਾਂ ਨੂੰ ਸਸਤਾ ਘਰੇਲੂ ਸਮਾਨ ਮਿਲੇਗਾ ਅਤੇ ਇਸ ਤਰ੍ਹਾਂ ਦੇ ਮੋਦੀ ਖਾਨੇ ਹਰ ਇਕ ਪਿੰਡ 'ਚ ਖੁੱਲ੍ਹਣੇ ਚਾਹੀਦੇ ਨੇ ਜਿਸ ਦਾ ਆਮ ਲੋਕ ਲਾਭ ਲੈ ਸਕਣ। 

ਇਹ ਵੀ ਪੜ੍ਹੋ : ਪਹਿਲਾਂ ਵਿਆਹ ਦਾ ਝਾਂਸਾ ਦੇ ਕੇ ਕੀਤਾ ਗਰਭਵਤੀ ਫਿਰ ਦਿੱਤਾ ਘਟੀਆ ਕਰਤੂਤ ਨੂੰ ਅੰਜ਼ਾਮ