ਰੋਪੜ (ਸੱਜਣ ਸੈਣੀ)— ਕੋਰੋਨਾ ਵਾਇਰਸ ਦੇ ਚੱਲਦੇ ਬੰਦ ਹੋਏ ਕੰਮਾਂ ਕਾਰਾਂ ਕਾਰਨ ਰੋਟੀ ਪਾਣੀ ਤੋਂ ਅਵਾਜਾਰ ਹੋਏ ਲੋੜਵੰਦਾਂ ਲਈ ਸਰਬਤ ਦਾ ਭਲਾ ਟਰੱਸਟ ਵੱਲੋਂ ਜੁਲਾਈ ਅਗਸਤ ਮਹੀਨੇ ਦੇ ਗੁਜ਼ਾਰੇ ਲਈ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਸਰਬਤ ਦਾ ਭਲਾ ਟਰੱਸਟ ਵੱਲੋਂ ਜ਼ਿਲ੍ਹਾ ਰੂਪਨਗਰ ਲਈ 700 ਤੋਂ ਵੱਧ ਲੋੜਵੰਦਾਂ ਲਈ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ ।

PunjabKesari

ਇਨ੍ਹਾਂ ਕਿੱਟਾਂ 'ਚੋਂ ਕੁਝ ਕਿੱਟਾਂ ਅਨੰਦਪੁਰ ਸਾਹਿਬ ਅਤੇ ਨੰਗਲ ਲਈ ਇਕ ਟਰੱਕ ਦੇ 'ਚ ਰਵਾਨਾ ਕੀਤੀਆਂ ਗਈਆਂ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਜੇ ਕੇ ਜੱਗੀ ਅਤੇ ਐੱਸ. ਪੀ. ਅੰਕੁਰ ਗੁਪਤਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਰੂਪਨਗਰ ਦੇ ਲੋੜਵੰਦਾਂ ਨੂੰ ਮੌਕੇ 'ਤੇ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਜਿੱਥੇ ਜ਼ਿਲ੍ਹਾ ਪ੍ਰਧਾਨ ਜੇ ਕੇ ਜੱਗੀ ਵੱਲੋਂ ਰਾਸ਼ਨ ਦੀਆਂ ਕਿੱਟਾਂ ਸਬੰਧੀ ਜਾਣਕਾਰੀ ਦਿੱਤੀ ਗਈ, ਉਥੇ ਹੀ ਐੱਸ. ਪੀ. ਅੰਕੁਰ ਗੁਪਤਾ ਵੱਲੋਂ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ।

ਜ਼ਿਕਰਯੋਗ ਹੈ ਕਿ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਵਿਦੇਸ਼ਾਂ 'ਚ ਫਸੇ ਭਾਰਤੀਆਂ ਦੀ ਮਦਦ ਕਰਨਾ, ਦੇਸ਼ 'ਚ ਗਰੀਬ ਲੋੜਵੰਦ ਅਤੇ ਵਿਧਵਾਵਾਂ ਨੂੰ ਪੈਨਸ਼ਨ ਦੇਣਾ , ਸਿਹਤ ਸਹੂਲਤਾਂ ਲਈ ਕਰੋੜਾਂ ਰੁਪਏ ਦੇ ਉਪਕਰਨ ਦਾਨ ਕਰਨਾ ਕੁਦਰਤੀ ਆਫਤਾਂ ਸਮੇਂ ਗ਼ਰੀਬ ਅਤੇ ਲੋੜਵੰਦਾਂ ਦੀ ਹਰ ਸੰਭਵ ਮਦਦ ਕਰਨ ਵਰਗੇ ਮਹਾਨ ਕਾਰਜ ਕੀਤੇ ਜਾ ਰਹੇ ਹਨ, ਜੋ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ।