Saturday, January 23, 2021
ਬੀਤੇ ਮੰਗਲਵਾਰ ਨੂੰ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਬਾਘਾ ਪੁਰਾਣਾ ਵਿਖੇ ਹੋਏ ਬੰਬ ਧਮਾਕੇ ਮਾਮਲੇ ‘ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ।
ਮੋਗਾ ਪੁਲਿਸ ਨੇ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ।
ਮੋਗਾ ਪੁਲਿਸ ਦੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਰਾਜੂ ਅਤੇ ਅਜੇ ਦੋ ਭਰਾ ਹਨ। ਇਨ੍ਹਾਂ ਦੀ ਦੁਕਾਨ ‘ਤੇ ਸੰਦੀਪ ਸਿੰਘ ਬਰਗਰ ਬਣਾਉਣ ਦਾ ਕੰਮ ਕਰਦਾ ਸੀ।
“ਕੰਮ ਘੱਟ ਹੋਣ ਕਾਰਨ ਅਜੇ ਨੇ ਸੰਦੀਪ ਨੂੰ ਹਟਾ ਕੇ ਆਪਣੇ ਭਰਾ ਨੂੰ ਦੁਕਾਨ ‘ਚ ਰੱਖ ਲਿਆ। ਸੰਦੀਪ ਉਨ੍ਹਾਂ ਤੋਂ ਬਦਲਾ ਲੈਣਾ ਚਾਹੁੰਦਾ ਸੀ।”
ਉਨ੍ਹਾਂ ਅੱਗੇ ਦੱਸਿਆ ਕਿ ਅਜੇ ਅਤੇ ਰਾਜੂ ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਲਈ ਸੰਦੀਪ ਨੇ ਇੰਟਰਨੈੱਟ ਦੀ ਸਹਾਇਤਾ ਨਾਲ ਆਪਣੇ ਦੋਸਤਾਂ ਨਾਲ ਮਿਲ ਕੇ ਬੰਬ ਤਿਆਰ ਕੀਤਾ ਸੀ।
ਐੱਸਐੱਸਪੀ ਮੁਤਾਬਕ, ਮੁਲਜ਼ਮ ਦੀ ਮੰਸ਼ਾ ਸੀ ਕਿ ਜਦੋਂ ਦੁਕਾਨ ਦਾ ਮਾਲਿਕ ਸ਼ਟਰ ਚੁੱਕੇਗਾ ਤਾਂ ਧਮਾਕਾ ਹੋਵੇਗਾ। ਪਰ ਅਜਿਹਾ ਨਾ ਹੋਇਆ।
ਮੋਗਾ ਧਮਾਕਾ: ਬਾਘਾ ਪੁਰਾਣਾ ਦੇ ਪਾਰਸਲ ਬੰਬ ਧਮਾਕਾ ਮਾਮਲੇ 'ਚ ਨਵਾਂ ਮੋੜ
ਗੁਰਦੀਪ ਸਿੰਘ ਉਰਫ਼ ਸੋਨੂੰ ਤੇ ਉਸਦਾ ਚਾਚਾ ਛੋਟੂ ਰਾਮ, ਡੀਟੀਡੀਸੀ ਕੋਰੀਅਰ ਕੰਪਨੀ ਵਿੱਚ ਡਿਲੀਵਰੀ ਦਾ ਕੰਮ ਕਰਦੇ ਸੀ।
ਉਹ ਕੋਰੀਅਰ ਕੰਪਨੀ ਦੀ ਮੇਨ ਬ੍ਰਾਂਚ ਤੋਂ ਤਿੰਨ ਪਾਰਸਲ ਲੈ ਕੇ ਪਿੱਠੂ ਬੈਗ ਵਿੱਚ ਪਾ ਕੇ ਬਾਘਾ ਪੁਰਾਣਾ ਪਹੁੰਚੇ ਤਾਂ ਸੋਨੂੰ ਆਪਣੇ ਕੁਝ ਕਾਗਜ਼ ਫੋਟੋ ਸਟੇਟ ਕਰਵਾਉਣ ਲਈ ਇੱਕ ਦੁਕਾਨ ‘ਤੇ ਰੁਕਿਆ।
ਉਸ ਦਾ ਚਾਚਾ ਛੋਟੂ ਰਾਮ ਬੀੜੀ ਪੀਣ ਲਈ ਦੁਕਾਨ ਦੇ ਬਾਹਰ ਬੈਠ ਗਿਆ। ਬੈਠਦਿਆਂ ਹੀ ਉੱਥੇ ਬੰਬ ਧਮਾਕਾ ਹੋ ਗਿਆ।
ਧਮਾਕੇ ਦੀ ਆਵਾਜ਼ ਸੁਣਦਿਆਂ ਸੋਨੂ ਭੱਜ ਕੇ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਪਾਰਸਲ ਵਾਲਾ ਬੈਗ ਫਟ ਗਿਆ ਸੀ ਅਤੇ ਉਸ ਦਾ ਚਾਚਾ ਜ਼ਖ਼ਮੀ ਹੋ ਗਿਆ ਸੀ। ਛੋਟੂ ਰਾਮ ਦੀ ਬਾਂਹ ‘ਤੇ ਕਾਫੀ ਸੱਟਾਂ ਲੱਗੀਆਂ ਸਨ।
ਇਹ ਵੀਡੀਓ ਵੀ ਦੇਖੋ
https://www.youtube.com/watch?v=D193fo-qtt4&t=10s
https://www.youtube.com/watch?v=9ZvZ8PayzuQ&t=8s
https://www.youtube.com/watch?v=U_LriNEIkfs&t=4s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)