ਗੈਜੇਟ ਡੈਸਕ– ਸਰਕਾਰ ਦੁਆਰਾ ਟਿਕਟਾਕ ਨੂੰ ਭਾਰਤ ’ਚ ਬੈਨ ਕਰ ਦਿੱਤਾ ਗਿਆ ਹੈ। ਇਸ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਵੀ ਹਟਾ ਦਿੱਤਾ ਗਿਆ ਹੈ। ਯਾਨੀ ਹੁਣ ਇਸ ਨੂੰ ਭਾਰਤ ’ਚ ਨਹੀਂ ਚਲਾਇਆ ਜਾ ਸਕਦਾ। ਬਾਵਜੂਦ ਇਸ ਦੇ ਯੂਜ਼ਰਸ ਨੂੰ ਟਿਕਟਾਕ ਐਕਸੈਸ ਕਰਨ ਦਾ ਲਾਲਚ ਦੇ ਕੇ ਉਨ੍ਹਾਂ ਦੇ ਫੋਨ ’ਚ ਵਾਇਰਸ ਇੰਸਟਾਲ ਕਰਵਾਇਆ ਜਾ ਰਿਹਾ ਹੈ। ਕਈ ਯੂਜ਼ਰਸ ਨੂੰ ਇਕ ਮੈਸੇਜ ਆਇਆ ਹੈ, ਜਿਸ ਵਿਚ ਲਿਖਿਆ ਹੈ ਕਿ ਉਹ ਸਿਰਫ ਇਕ ਲਿੰਕ ’ਤੇ ਕਲਿੱਕ ਕਰਕੇ ਟਿਕਟਾਕ ਚਲਾ ਸਕਦੇ ਹਨ। ਇਹ ਯੂਜ਼ਰਸ ਨੂੰ ਫਸਾਉਣ ਦਾ ਇਕ ਤਰੀਕਾ ਹੈ। ਜੇਕਰ ਤੁਹਾਨੂੰ ਵੀ ਅਜਿਹਾ ਕੋਈ ਮੈਸੇਜ ਆਇਆ ਹੈ ਤਾਂ ਉਸ ਵਿਚ ਦਿੱਤੇ ਲਿੰਕ ’ਤੇ ਭੁੱਲ ਕੇ ਵੀ ਕਲਿੱਕ ਨਾ ਕਰੋ ਕਿਉਂਕਿ ਇਸ ਨਾਲ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ। 

PunjabKesari

ਮੈਸੇਜ ਰਾਹੀਂ ਲੋਕਾਂ ਨੂੰ ਦਿੱਤਾ ਜਾ ਰਿਹਾ ਝਾਂਸਾ
ਇਸ ਮੈਸੇਜ ’ਚ ਲਿਖਿਆ ਹੈ ਕਿ ਟਿਕਟਾਕ ਵੀਡੀਓ ਦਾ ਮਜ਼ਾ ਲਓ ਅਤੇ ਇਕ ਵਾਰ ਫਿਰ ਕ੍ਰਿਏਟਿਵ ਵੀਡੀਓਜ਼ ਬਣਾਓ। ਹੁਣ ਸਿਰਫ ਟਿਕਟਾਕ ਪ੍ਰੋ ਉਪਲੱਬਧ ਹੈ ਜਿਸ ਨੂੰ ਲਿੰਕ ’ਤੇ ਕਲਿੱਕ ਕਰਕੇ ਡਾਊਨਲੋਡ ਕੀਤਾ ਜਾ ਸਕਦਾ ਹੈ। http://tiny.cc/TikTokPro ਲਿੰਕ ’ਤੇ ਟੈਪ ਕਰਦੇ ਹੀ ਇਕ apk ਫਾਇਲ ਤੁਹਾਡੇ ਫੋਨ ’ਚ ਡਾਊਨਲੋਡ ਹੋ ਜਾਂਦੀ ਹੈ ਜਿਸ ਨੂੰ ਇੰਸਟਾਲ ਕਰਨ ’ਤੇ ਟਿਕਟਾਕ ਆਈਕਨ ਵਾਲੀ ਐਪ ਵਿਖਾਈ ਦਿੰਦਾ ਹੈ ਪਰ ਇਹ ਇਕ ਵਾਇਰਸ ਹੈ। ਇਸ ਲਈ ਜੇਕਰ ਤੁਹਾਨੂੰ ਵੀ ਅਜਿਹਾ ਕੋਈ ਮੈਸੇਜ ਆਏ ਤਾਂ ਗਲਤੀ ਨਾਲ ਵੀ ਉਸ ਵਿਚ ਦਿੱਤੇ ਲਿੰਕ ’ਤੇ ਕਲਿੱਕ ਨਾ ਕਰੋ ਅਤੇ ਇਸ ਮੈਸੇਜ ਨੂੰ ਅੱਗੇ ਕਿਸੇ ਹੋਰ ਨੂੰ ਫਾਰਵਰਡ ਵੀ ਨਾ ਕਰੋ।