ਭਦੌੜ (ਰਾਕੇਸ਼) : ਸੁਨਹਿਰੀ ਭਵਿੱਖ ਲਈ ਆਪਣਾ ਦੇਸ਼ ਛੱਡ ਕੈਨੇਡਾ 'ਚ ਪੜ੍ਹਾਈ ਕਰਨ ਗਈ ਪੰਜਾਬਣ ਦੀ ਸ਼ੱਕੀ ਹਲਾਤਾਂ 'ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਭਦੌੜ ਦੇ ਪਿੰਡ ਨੈਣੇਵਾਲ ਦੀ ਰਹਿਣ ਵਾਲੀ ਸਮਨਦੀਪ ਕੌਰ ਆਪਣੇ ਸੁਨਹਿਰੀ ਭਵਿੱਖ ਖਾਤਰ ਆਪਣੇ ਪਰਿਵਾਰ ਤੋਂ ਦੂਰ ਗਈ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਪੂਰਾ ਪਰਿਵਾਰ ਸਦਮੇ 'ਚ ਹੈ।

ਇਹ ਵੀ ਪੜ੍ਹੋ : ਰੋਜ਼ੀ-ਰੋਟੀ ਖਾਤਰ ਵਿਦੇਸ਼ ਗਏ ਪੰਜਾਬੀ ਦੀ ਅਚਾਨਕ ਮੌਤ, ਸਦਮੇ 'ਚ ਪਰਿਵਾਰ

ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕਾ ਦੇ ਪਿਤਾ ਜਸਪਾਲ ਸਿੰੰਘ ਜੱਸੂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਧੀ ਸਮਨਦੀਪ ਕੌਰ 4 ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਸ਼ਹਿਰ ਟਰਾਂਟੋ ਗਈ ਸੀ। ਕਰੀਬ ਦੋ ਮਹੀਨੇ ਪਹਿਲਾਂ ਆਪਣੇ ਤਾਏ ਦੀ ਲੜਕੀ ਕੋਲ ਸਸਕਿੱਚਵਨ ਚਲੀ ਗਈ ਸੀ। ਬੀਤੀ ਰਾਤ ਸਮਨਦੀਪ ਕੌਰ ਦੀ ਤਾਏ ਦੀ ਲੜਕੀ ਕੰਮ 'ਤੇ ਚਲੀ ਗਈ ਜਦ ਉਸ ਨੇ ਕੰਮ ਤੋਂ ਵਾਪਸ ਘਰ ਆਕੇ ਦੇਖਿਆ ਤਾਂ ਸਮਨਦੀਪ ਘਰ 'ਚ ਦਿਖਾਈ ਨਹੀਂ ਦਿੱਤੀ ਤਾਂ ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਇਸ ਸਬੰਧੀ ਸੂਚਨਾ ਮਿਲਦਿਆ ਮੌਕੇ 'ਤੇ ਪੁੱਜੀ ਪੁਲਸ ਜਦੋਂ ਜਾਂਚ ਕੀਤੀ ਤਾਂ ਸਮਨਦੀਪ ਦੀ ਲਾਸ਼ ਘਰ ਦੀ ਬੇਸਮੈਂਟ 'ਚੋਂ ਬਰਾਮਦ ਹੋਈ । ਫ਼ਿਲਹਾਲ ਅਜੇ ਤੱਕ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ।

ਇਹ ਵੀ ਪੜ੍ਹੋ : ਰਿਸ਼ਤੇ ਹੋ ਰਹੇ ਨੇ ਤਾਰ-ਤਾਰ, ਇਸ ਜ਼ਿਲ੍ਹੇ 'ਚ ਤਿੰਨ ਮਹੀਨਿਆਂ 'ਚ ਆਪਣਿਆਂ ਨੇ ਕੀਤਾ 8 ਲੋਕਾਂ ਦਾ ਕਤਲ