ਸਪੋਰਟਸ ਡੈਸਕ– ਭਾਰਤੀ ਆਲਰਾਊਂਡਰ ਇਰਫ਼ਾਨ ਪਠਾਨ ਦੇ ਪੱਖ ’ਚ ਬਾਲੀਵੁੱਡ ਅਭਿਨੇਤਰੀ ਰਿਚਾ ਚੱਡਾ ਦੇ ਉਤਰਣ ਤੋਂ ਬਾਅਦ ਹੁਣ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਵੀ ਆ ਗਈ ਹੈ। ਭਾਰਤ ਵਲੋਂ ਕਈ ਨਾਮੀ ਮੁਕਾਬਲਿਆਂ ’ਚ ਖੇਡ ਚੁੱਕੀ ਜਵਾਲਾ ਨੇ ਪਠਾਨ ਦੇ ਟਵੀਟ ’ਤੇ ਉਨ੍ਹਾਂ ਨੂੰ ਅਜਿਹੇ ਲੋਕਾਂ ਵਲ ਧਿਆਨ ਨਾ ਦੇਣ ਲਈ ਕਿਹਾ ਹੈ। 

PunjabKesari

ਪਹਿਲਾਂ ਵੇਖੋ ਪਠਾਨ ਵਲੋਂ ਸਾਂਝਾ ਕੀਤਾ ਗਿਆ ਇਹ ਟਵੀਟ-

ਇਸ ’ਤੇ ਜਵਾਲਾ ਗੁੱਟਾ ਨੇ ਲਿਖਿਆ- ਕ੍ਰਿਪਾ ਕਰਕੇ ਇਨ੍ਹਾਂ ਹਾਰੇ ਹੋਏ ਲੋਕਾਂ ਵਲ ਧਿਆਨ ਨਾ ਦਿਓ। ਉਂਝ ਵੀ ਇਹ ਫਰਜ਼ੀ ਖਾਤੇ ਹਨ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਿਚਾ ਚੱਡਾ ਨੇ ਵੀ ਇਰਫ਼ਾਨ ਪਠਾਨ ਦੇ ਇਸ ਟਵੀਟ ’ਤੇ ਆਪਣੀ ਰਾਏ ਰੱਖੀ ਸੀ। ਰਿਚਾ ਨੇ ਲਿਖਿਆ ਸੀ- ਇਹ ਨਕਲੀ ਖਾਤਾ ਹੈ। ਇਹ ਕੋਈ ਅਸਲੀ ਵਿਅਕਤੀ ਨਹੀਂ ਹੈ। ਇਸ ’ਤੇ ਇਨਫ਼ਾਨ ਨੇ ਲਿਖਿਆ- ਪਰ ਕੋਈ ਤਾਂ ਉਸ ਤੋਂ ਮੈਸੇਜ ਕਰ ਰਿਹਾ ਹੈ? ਰਿਚਾ ਨੇ ਲਿਖਿਆ- ਹਾਂ, ਇਸ ਇਕੋਨਮੀ ’ਚ ਕਈਲੋਕ ਅਜਿਹੇ ਪ੍ਰਤੀ ਮੈਸੇਜ ਲਈ ਦੋ ਰੁਪਏ ਕਮਾ ਰਹੇ ਹਨ। ਇਹ ਇੰਝ ਹੀ ਕਮਾਈ ਕਰਦੇ ਹਨ। ਵੇਖੋ ਟਵੀਟ-