ਲੰਡਨ— ਫਾਰਮੂਲਾ ਵਨ ਰੇਸਿੰਗ ਦੇ ਸਾਬਕਾ ਬੌਸ ਬਰਨੀ ਐਕਲਸਟੋਨ 89 ਸਾਲ ਦੀ ਉਮਰ 'ਚ ਫਿਰ ਪਿਤਾ ਬਣ ਗਏ ਹਨ। 44 ਸਾਲਾ ਉਨ੍ਹਾਂ ਦੀ ਪਤਨੀ ਫੈਬੀਆਨਾ ਫਲੋਸੀ ਨੇ ਲੰਘੇ ਬੁੱਧਵਾਰ ਇਕ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਤੋਂ ਪਹਿਲੀਆਂ ਪਤਨੀਆਂ ਤੋਂ ਐਕਲਸਟੋਨ ਦੀਆਂ ਤਿੰਨ ਧੀਆਂ ਹਨ- 65 ਸਾਲਾ ਡੇਬੋਰਾਹ, 35 ਸਾਲਾ ਤਮਾਰਾ, ਅਤੇ 31 ਸਾਲਾ ਪੈਟਰਾ। ਬੈਮਫੋਰਡ ਨਾਲ ਪਹਿਲੇ ਵਿਆਹ ਤੋਂ ਪਿੱਛੋਂ ਐਕਲਸਟੋਨ ਨੇ ਮਾਡਲ ਸਲਵਿਕਾ ਰੈਡਿਕ ਨਾਲ 1985 'ਚ ਵਿਆਹ ਕਰਵਾ ਲਿਆ ਸੀ। ਇਸ ਤੋਂ ਪਿੱਛੋਂ ਉਨ੍ਹਾਂ ਨੇ ਫਲੋਸੀ ਨਾਲ ਮੁਲਾਕਾਤ ਤੋਂ ਤਿੰਨ ਸਾਲ ਬਾਅਦ 2012 'ਚ ਉਸ ਨਾਲ ਵਿਆਹ ਕਰਵਾ ਲਿਆ।
PunjabKesari

ਬਰਨੀ ਐਕਲਸਟੋਨ 2017 'ਚ ਸੇਵਾਮੁਕਤ ਹੋਣ ਤੋਂ ਪਹਿਲਾਂ 40 ਸਾਲ ਤੱਕ ਫਾਰਮੂਲਾ ਵਨ (ਐੱਫ-1) ਰੇਸਿੰਗ ਦੇ ਬੌਸ ਰਹੇ ਹਨ। ਰੰਗੀਨ ਲਾਈਫਸਟਾਈਲ ਲਈ ਜਾਣੇ ਜਾਂਦੇ 89 ਸਾਲਾ ਬਰਨੀ ਆਪਣੇ ਜਮਾਨੇ 'ਚ ਖੇਡ ਦੀ ਦੁਨੀਆ 'ਚ ਸਭ ਤੋਂ ਤਾਕਤਵਰ ਸ਼ਖਸ ਮੰਨੇ ਜਾਂਦੇ ਰਹੇ ਹਨ। ਫੋਰਬਸ ਮੈਗਜ਼ੀਨ ਨੇ ਬਰਨੀ ਨੂੰ 2011 'ਚ ਬ੍ਰਿਟੇਨ ਦਾ ਚੌਥਾ ਸਭ ਤੋਂ ਅਮੀਰ ਕਾਰੋਬਾਰੀ ਐਲਾਨ ਕੀਤਾ ਸੀ।

 

PunjabKesari
ਫਾਰਮੂਲਾ ਵਨ ਰੇਸਿੰਗ ਦੇ ਸਾਬਕਾ ਦਿੱਗਜ ਬਰਨੀ ਐਕਲਸਟੋਨ ਉਨ੍ਹਾਂ ਮਸ਼ਹੂਰ ਹਸਤੀਆਂ ਦੀ ਸੂਚੀ 'ਚ ਸ਼ਾਮਲ ਹੋ ਗਏ ਹਨ, ਜੋ ਕਾਫ਼ੀ ਉਮਰ 'ਚ ਬੱਚਿਆਂ ਦੇ ਪਿਤਾ ਬਣੇ।

PunjabKesari

ਚਾਰਲੀ ਚੈਪਲਿਨ 73 ਸਾਲ ਦੇ ਸਨ, ਜਦੋਂ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਦੇ ਬੇਟੇ ਕ੍ਰਿਸਟੋਫਰ ਨੂੰ ਜਨਮ ਦਿੱਤਾ ਸੀ। ਇਸ ਤੋਂ ਇਲਾਵਾ ਆਸਕਰ ਜੇਤੂ ਅਦਾਕਾਰ ਰੌਬਰਟ ਡੀ ਨੀਰੋ 68 ਸਾਲ ਦੇ ਸਨ ਜਦੋਂ ਉਨ੍ਹਾਂ ਦੇ ਘਰ ਧੀ ਹੈਲਨ ਗ੍ਰੇਸ ਪੈਦਾ ਹੋਈ ਸੀ। ਉੱਥੇ ਹੀ, ਪਲੇਬੁਆਏ ਦੇ ਸੰਸਥਾਪਕ ਹੱਗ ਹੇਫਨਰ 65 ਸਾਲਾਂ ਦੇ ਸਨ ਜਦੋਂ ਉਨ੍ਹਾਂ ਦੇ ਘਰ ਉਸ ਸਮੇਂ ਦੀ ਪਤਨੀ ਕਿਮਬਰਲੇ ਕੌਨਰਾਡ ਦੇ ਬੇਟੇ ਕੂਪਰ ਦਾ ਜਨਮ ਹੋਇਆ ਸੀ।

PunjabKesari