ਜਲੰਧਰ (ਵਰੁਣ)— ਨਿਊ ਯੀਅਰ ਪਾਰਟੀ ਦੀ ਰੰਜਿਸ਼ ਕਾਰਨ 4 ਨੌਜਵਾਨਾਂ ਨੇ ਅਰਬਨ ਅਸਟੇਟ ਫੇਸ-2 'ਚ ਇਕ ਰੈਸਟੋਰੈਂਟ ਦੇ ਬਾਹਰ ਟੈਟੂ ਆਰਟਿਸਟ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਸਮੇਂ ਹਮਲਾ ਹੋਇਆ, ਉਸ ਸਮੇਂ ਟੈਟੂ ਆਰਟਿਸਟ ਦਾ ਦੋਸਤ ਵੀ ਉਥੇ ਸੀ, ਜਿਸ ਦੇ ਸਾਹਮਣੇ ਤੇਜ਼ਧਾਰ ਹਥਿਆਰਾਂ ਨਾਲ ਟੈਟੂ ਆਰਟਿਸਟ 'ਤੇ ਹਮਲਾ ਹੋਇਆ। ਪੁਲਸ ਨੇ ਇਸ ਮਾਮਲੇ 'ਚ 4 ਹਮਲਾਵਰਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਸਾਰੀ ਘਟਨਾ ਸੀ. ਸੀ. ਟੀ. ਵੀ. 'ਚ ਵੀ ਕੈਦ ਹੋ ਗਈ ਹੈ।

ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਦਾ ਵੱਡਾ ਧਮਾਕਾ, 58 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ

ਥਾਣਾ ਨੰਬਰ 7 ਦੇ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਮਾਡਲ ਟਾਊਨ ਵਿਚ ਟੈਟੂ ਸਟੂਡੀਓ ਚਲਾਉਂਦੇ ਗਗਨ ਪੁੱਤਰ ਸੁਭਾਸ਼ ਚੰਦਰ ਵਾਸੀ ਮਹਿੰਦਰਾ ਕਾਲੋਨੀ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਪਿਛਲੀ ਰਾਤ ਉਹ ਆਪਣੇ ਦੋਸਤ ਅਮਰਦੀਪ ਸ਼ਰਮਾ ਉਰਫ ਆਸ਼ੂ ਨਾਲ ਆਪਣੀ ਗੱਡੀ ਵਿਚ ਆਪਣੇ ਦੋਸਤ ਦਿਲਰੂਪ ਦੇ ਰੈਸਟੋਰੈਂਟ ਵਿਚ ਆਇਆ ਸੀ। ਰਾਤ 8.30 ਵਜੇ ਰੈਸਟੋਰੈਂਟ ਬੰਦ ਹੋਣ 'ਤੇ ਦਿਲਰੂਪ ਆਪਣੀ ਗੱਡੀ ਵਿਚ ਬੈਠ ਕੇ ਚਲਾ ਗਿਆ ਪਰ ਜਦੋਂ ਉਹ ਆਪਣੇ ਦੋਸਤ ਆਸ਼ੂ ਨਾਲ ਗੱਡੀ ਵਿਚ ਬੈਠਣ ਲੱਗਾ ਤਾਂ ਇਸ ਦੌਰਾਨ ਬਲੈਰੋ ਗੱਡੀ ਵਿਚ ਸਵਾਰ ਗਿੰਦਾ ਮੱਲ੍ਹੀ ਵਾਸੀ ਘਾਹ ਮੰਡੀ, ਗਗਨ ਖਹਿਰਾ ਵਾਸੀ ਨਜ਼ਦੀਕ ਵਡਾਲਾ ਚੌਕ, ਜਾਨੂ ਵਾਸੀ ਮਾਡਲ ਹਾਊਸ ਅਤੇ ਸ਼ਾਨੂ ਵਾਸੀ ਮਾਡਲ ਹਾਊਸ ਨੇ ਗੱਡੀ ਵਿਚੋਂ ਉਤਰਦੇ ਹੀ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਗਗਨ ਨੇ ਦੋਸ਼ ਲਾਇਆ ਕਿ ਇਕ ਨੌਜਵਾਨ ਨੇ ਪਿਸਤੌਲ ਕੱਢ ਕੇ ਗੋਲੀ ਮਾਰਨ ਦੀ ਗੱਲ ਕਹੀ, ਜਿਸ ਤੋਂ ਬਾਅਦ ਉਸਨੇ ਰੌਲਾ ਪਾਇਆ ਤਾਂ ਸਾਰੇ ਹਮਲਾਵਰ ਆਪਣੀ ਗੱਡੀ ਵਿਚ ਫਰਾਰ ਹੋ ਗਏ। ਜਲਦੀ-ਜਲਦੀ ਵਿਚ ਗਗਨ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ​​​​​​​: ਐੱਸ.ਐੱਫ. ਜੇ. 'ਤੇ ਪੰਜਾਬ ਪੁਲਸ ਦੀ ਕਾਰਵਾਈ, ਕਪੂਰਥਲਾ ਤੋਂ ਗ੍ਰਿਫ਼ਤਾਰ ਕੀਤਾ ਪੰਨੂ ਦਾ ਸਾਥੀ

ਥਾਣਾ ਨੰਬਰ 7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਗਿੰਦਾ ਮੱਲ੍ਹੀ, ਗਗਨ ਖਹਿਰਾ, ਜਾਨੂ ਅਤੇ ਸ਼ਾਨੂ ਵਿਰੁੱਧ ਹੱਤਿਆ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਗਿੰਦਾ ਮੱਲ੍ਹੀ ਅਤੇ ਉਸਦੇ ਸਾਥੀਆਂ 'ਤੇ ਨਿਊ ਯੀਅਰ ਪਾਰਟੀ ਵਿਚ ਹਮਲਾ ਹੋਇਆ ਸੀ। ਉਨ੍ਹਾਂ ਨੂੰ ਸ਼ੱਕ ਸੀ ਕਿ ਗਗਨ ਨੇ ਹੀ ਉਨ੍ਹਾਂ 'ਤੇ ਹਮਲਾ ਕਰਵਾਇਆ ਸੀ, ਜਿਸ ਕਾਰਨ ਇਹ ਹਮਲਾ ਹੋਇਆ। ਨਾਮਜ਼ਦ ਕੀਤੇ ਸਾਰੇ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਭਾਲ ਵਿਚ ਰੇਡ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ​​​​​​​: ਨਸ਼ੇ ਕਾਰਨ ਮਰੇ ਪੰਜਾਬੀ ਗਾਇਕ ਦੀ ਮੌਤ ਦੇ ਮਾਮਲੇ 'ਚ ਪੁਲਸ ਨੇ ਕੀਤੀ ਇਹ ਕਾਰਵਾਈ