ਕਾਨਪੁਰ - ਕਾਨਪੁਰ 'ਚ ਜਿਸ ਵਿਕਾਸ ਦੁਬੇ ਦੇ ਸਾਥੀਆਂ ਨੇ 8 ਪੁਲਸ ਵਾਲਿਆਂ ਦੀ ਜਾਨ ਲਈ, ਉਸ ਦੇ ਘਰ ਨੂੰ ਸ਼ਨੀਵਾਰ ਨੂੰ ਢਾਹ ਦਿੱਤਾ ਗਿਆ। ਗੈਂਗਸਟਰ ਵਿਕਾਸ ਦੁਬੇ ਦੇ ਘਰ ਦੀ ਛੱਤ ਤੋਂ ਲੈ ਕੇ ਕੰਧਾਂ ਤੱਕ ਨੂੰ ਢਾਹ ਦਿੱਤਾ ਗਿਆ ਹੈ। 

ਵਿਕਾਸ ਦੁਬੇ ਨੇ ਅਪਰਾਧ ਦੀ ਦੁਨੀਆ 'ਚ ਅਜਿਹੀ ਇਬਾਰਤ ਲਿਖੀ ਹੈ ਕਿ ਉਸ ਨੂੰ ਮਾਂ ਦਾ ਵੀ ਸਾਥ ਨਹੀਂ ਹੈ। ਜਿਸ ਮਾਂ ਨੇ ਪਾਲਿਆ ਪੋਸਿਆ, ਵੱਡਾ ਕੀਤਾ ਉਹ ਵੀ ਅੱਜ ਸ਼ਰਮਿੰਦਾ ਹੈ। ਵਿਕਾਸ ਦੁਬੇ ਦੀ ਮਾਂ ਕਹਿੰਦੀ ਹੈ ਕਿ ਜੇਕਰ ਉਹ ਇੰਝ ਹੀ ਫਰਾਰ ਰਿਹਾ ਤਾਂ ਉਸ ਦਾ ਐਨਕਾਉਂਟਰ ਹੋ ਜਾਣਾ ਚਾਹੀਦਾ ਹੈ।

ਯੂ.ਪੀ. ਪੁਲਸ ਗੈਂਗਸਟਰ ਵਿਕਾਸ ਦੁਬੇ ਦੇ ਹਰ ਉਸ ਟਿਕਾਣੇ 'ਤੇ ਛਾਪੇਮਾਰੀ ਕਰ ਰਹੀ ਹੈ ਜਿੱਥੇ ਉਹ ਕਦੇ ਰਹਿੰਦਾ ਸੀ। ਲਖਨਊ 'ਚ ਵੀ ਵਿਕਾਸ ਦੁਬੇ ਦੇ ਘਰ 'ਤੇ ਪੁਲਸ ਪਹੁੰਚੀ। ਉਸਦੇ ਭਰਾ ਅਤੇ ਰਿਸ਼ਤੇਦਾਰਾਂ ਦੇ ਘਰ 'ਤੇ ਛਾਪੇਮਾਰੀ ਕੀਤੀ, ਹਾਲਾਂਕਿ ਵਿਕਾਸ ਦੁਬੇ ਦੇ ਪਿਤਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਵਿਕਾਸ ਦੁਬੇ ਦੇ ਪਿਤਾ ਨੇ ਕਿਹਾ, ਅਸੀਂ ਜਾਣਦੇ ਹੀ ਨਹੀਂ ਕਿ ਸਾਡੇ ਬੇਟੇ ਨੇ ਅਜਿਹਾ ਦੋਸ਼ ਕੀਤਾ। ਦੁਬੇ (ਪੁੱਤਰ) ਦੋਸ਼ੀ ਹੁੰਦਾ ਤਾਂ ਹੁਣ ਤੱਕ ਐਨਕਾਉਂਟਰ ਕਰ ਦਿੱਤਾ ਗਿਆ ਹੁੰਦਾ।