ਕਾਨਪੁਰ - ਕਾਨਪੁਰ ਗੋਲੀਕਾਂਡ ਮਾਮਲੇ 'ਚ ਕਾਨਪੁਰ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਸ ਨੇ ਇਸ ਮਾਮਲੇ 'ਚ ਚੌਬੇਪੁਰ ਦੇ ਥਾਣਾ ਇੰਚਾਰਜ ਵਿਨੈ ਤਿਵਾੜੀ ਨੂੰ ਸਸਪੈਂਡ ਕਰ ਦਿੱਤਾ ਹੈ। ਕਾਨਪੁਰ ਦੇ ਆਈ.ਜੀ. ਮੋਹਿਤ ਅਗਰਵਾਲ ਨੇ ਇਹ ਕਾਰਵਾਈ ਕੀਤੀ ਹੈ। ਦੱਸ ਦਈਏ ਕਿ ਪੁਲਸ ਦੀ ਹੁਣ ਤੱਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਸ ਨਾਲ ਹੀ ਜੁਡ਼ੇ ਕੁੱਝ ਅਫਸਰਾਂ ਨੇ ਗੈਂਗਸਟਰ ਵਿਕਾਸ ਦੁਬੇ ਨੂੰ ਪੁਲਸ ਛਾਪੇਮਾਰੀ ਦੀ ਪਹਿਲਾਂ ਸੂਚਨਾ ਦੇ ਦਿੱਤੀ ਸੀ।

ਚੌਬੇਪੁਰ ਦੇ ਥਾਣਾ ਮੁਖੀ ਸਸਪੈਂਡ
ਪੁਲਸ ਦੀ ਜਾਂਚ 'ਚ ਚੌਬੇਪੁਰ ਦੇ ਥਾਣਾ ਮੁਖੀ ਅਤੇ ਕੁੱਝ ਦੂਜੇ ਸਿਪਾਹੀਆਂ ਦਾ ਨਾਮ ਆਇਆ ਸੀ। ਵਿਨੈ ਤਿਵਾੜੀ ਚੌਬੇਪੁਰ ਦੇ ਥਾਣਾ ਮੁਖੀ ਹਨ। ਇਸ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਵਿਨੈ ਤਿਵਾੜੀ ਨੂੰ ਸਸਪੈਂਡ ਕਰ ਦਿੱਤਾ ਹੈ।

ਵਿਨੈ ਤਿਵਾੜੀ ਖਿਲਾਫ FIR ਦਰਜ ਕਰਣ ਦੀ ਤਿਆਰੀ
ਪੁਲਸ ਨੂੰ ਸ਼ੱਕ ਹੈ ਕਿ ਵਿਨੈ ਤਿਵਾੜੀ ਨੇ ਹੀ ਗੈਂਗਸਟਰ ਵਿਕਾਸ ਦੁਬੇ ਨੂੰ ਉਸਦੇ ਘਰ 'ਚ ਰੇਡ ਦੀ ਸੂਚਨਾ ਦਿੱਤੀ ਹੈ। ਸੂਤਰਾਂ ਮੁਤਾਬਕ ਵਿਨੈ ਤਿਵਾੜੀ ਤੋਂ ਐੱਸ.ਟੀ.ਐੱਫ. ਨੇ ਪਿਛਲੇ ਸ਼ਾਮ ਨੂੰ ਪੁੱਛਗਿੱਛ ਕੀਤੀ ਸੀ। ਜਾਂਚ 'ਚ ਪਤਾ ਲੱਗਾ ਹੈ ਕਿ ਵਿਨੈ ਤਿਵਾੜੀ ਨੇ ਕੁੱਝ ਦਿਨਾਂ ਪਹਿਲਾਂ ਵਿਕਾਸ ਦੁਬੇ ਖਿਲਾਫ ਸ਼ਿਕਾਇਤ ਦਰਜ ਕਰਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਸ ਹੁਣ ਵਿਨੈ ਤਿਵਾੜੀ ਖਿਲਾਫ ਐੱਫ.ਆਈ.ਆਰ. ਦਰਜ ਕਰਣ ਦੀ ਤਿਆਰੀ ਕਰ ਰਹੀ ਹੈ। ਇਸ ਮਾਮਲੇ 'ਚ ਚੌਬੇਪੁਰ ਦੇ ਥਾਣਾ ਮੁਖੀ ਵਿਨੈ ਤਿਵਾੜੀ ਨਾਲ ਗੱਲ ਕਰਣ ਦੀ ਕੋਸ਼ਿਸ਼ ਕੀਤੀ ਗਈ ਪਰ ਵਿਨੈ ਤਿਵਾੜੀ ਕੁੱਝ ਵੀ ਬੋਲਣ ਤੋਂ ਇਨਕਾਰ ਕਰਦੇ ਰਹੇ ਹਨ।