ਟੋਲਿਡੋ (ਏਪੀ): ਅਮਰੀਕਾ ਦੇ ਓਹੀਓ ਸੂਬੇ ਵਿਚ ਸ਼ੁੱਕਰਵਾਰ ਦੀ ਮੱਧ ਰਾਤ ਸੰਕਟ ਸਬੰਧੀ ਕਿਸੇ ਕਾਲ 'ਤੇ ਇਕ ਸਟੋਰ ਦੀ ਪਾਰਕਿੰਗ ਵਿਚ ਪਹੁੰਚੇ ਇਕ ਅਧਿਕਾਰੀ ਦੀ ਨਸ਼ੇ ਵਿਚ ਧੁੱਤ ਇਕ ਵਿਅਕਤੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਮੁਖੀ ਜਾਰਜ ਕ੍ਰਾਲ ਨੇ ਦੱਸਿਆ ਕਿ ਇਕ ਹੋਮ ਡਿਪੋ ਦੇ ਪਾਰਕਿੰਗ ਖੇਤਰ ਵਿਚ ਅੱਧੀ ਰਾਤ ਨੂੰ ਟੋਲਿਡੋ ਦੇ ਅਧਿਕਾਰੀ ਐਂਥਨੀ ਡਿਆ ਦੀ ਛਾਤੀ ਵਿਚ ਗੋਲੀ ਮਾਰੀ ਗਈ ਤੇ ਹਸਪਤਾਲ ਵਿਚ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ।

ਚਸ਼ਮਦੀਦਾਂ ਨੇ ਦੱਸਿਆ ਕਿ ਦੋਸ਼ੀ ਅਧਿਕਾਰੀ ਨੂੰ ਗੋਲੀ ਮਾਰਨ ਤੋਂ ਬਾਅਦ ਜੰਗਲ ਵਿਚ ਭੱਜ ਗਿਆ। ਉਸ ਵੇਲੇ ਵੀ ਹੋਰਾਂ ਖੇਤਰਾਂ ਵਿਚ ਗੋਲੀ ਚੱਲਣ ਦੀ ਆਵਾਜ਼ ਸੁਣੀ ਗਈ ਸੀ। ਬੰਦੂਕਧਾਰੀ ਦੀ ਪਛਾਣ 57 ਸਾਲਾ ਇਕ ਗੋਰੇ ਵਿਅਕਤੀ ਦੇ ਰੂਪ ਵਿਚ ਹੋਈ ਤੇ ਉਹ ਤਕਰੀਬਨ ਤਿੰਨ ਵਜੇ ਮ੍ਰਿਤ ਮਿਲਿਆ ਤੇ ਉਸ ਨੂੰ ਗੋਲੀ ਲੱਗੀ ਸੀ। ਪੁਲਸ ਮੁਖੀ ਮੁਤਾਬਕ ਡਿਆ ਦੇ ਪਰਿਵਾਰ ਵਿਚ ਪਤਨੀ ਤੇ ਦੋ ਸਾਲ ਦੀ ਇਕ ਬੱਚਾ ਹੈ।