ਰੂਪਨਗਰ, (ਵਿਜੇ ਸ਼ਰਮਾ)- ਸਿਟੀ ਪੁਲਸ ਰੂਪਨਗਰ ਨੇ ਇਕ ਵਿਅਕਤੀ ਨੂੰ ਇਕ ਨਬਾਲਗ ਲਡ਼ਕੀ ਨਾਲ ਜ਼ਬਰ ਜਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਮੇਸ਼ ਸ਼ਰਮਾ (42) ਵਾਸੀ ਕਾਲਜ ਰੋਡ ਰੂਪਨਗਰ ਜੋ ਕਿ ਜ਼ਿਲਾ ਪੂਨੀਆ ਬਿਹਾਰ ਦਾ ਰਹਿਣ ਵਾਲਾ ਹੈ ਹਰੇ ਚਾਰੇ ਦੀ ਇਕ ਟਾਲ ’ਤੇ ਕੰਮ ਕਰਦਾ ਹੈ। ਉਸਨੇ ਲਡ਼ਕੀ ਦੇ ਪਿਤਾ ਨਾਲ ਸ਼ਰਾਬ ਪੀਤੀ ਅਤੇ ਫਿਰ ਕਰੀਬ 7 ਸਾਲਾ ਨਾਬਾਲਿਗ ਲਡ਼ਕੀ ਨੂੰ ਬਹਿਲਾ ਫੁਸਲਾ ਕੇ ਮਕਾਨ ਦੀ ਛੱਤ ’ਤੇ ਲੈ ਗਿਆ ਅਤੇ ਉਸ ਨਾਲ ਜ਼ਬਰ- ਜਨਾਹ ਕੀਤਾ। ਲਡ਼ਕੀ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਜਿਸਦੇ ਮਗਰੋਂ ਪੁਲਸ ਕੋਲ ਰਿਪੋਰਟ ਦਰਜ ਕਰਵਾਈ ਗਈ। ਪੁਲਸ ਨੇ ਉਕਤ ਵਿਅਕਤੀ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜੋ ਕਿ ਸ਼ਾਦੀਸ਼ੁਦਾ ਦੱਸਿਆ ਜਾਂਦਾ ਹੈ ਅਤੇ ਉਸਦੇ ਚਾਰ ਬੱਚੇ ਹਨ। ਪਡ਼ਤਾਲ ਅਧਿਕਾਰੀ ਏ.ਐੱਸ.ਆਈ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਅੱਜ ਅਰੋਪੀ ਵਿਰੁੱਧ ਧਾਰਾ 376, 506 ਆਈ.ਪੀ.ਸੀ. ਅਤੇ ਧਾਰਾ 6 ਪਾਸਕੋ ਐਕਟ ਅਧੀਨ ਮਾਮਲਾ ਦਰਜ ਕਰਕੇ ਅਦਾਲਤ ’ਚ ਪੇਸ਼ ਕਰ ਦਿੱਤਾ ਹੈ ਜਿੱਥੇ ਮਾਨਯੋਗ ਅਦਾਲਤ ਨੇ ਦੋਸ਼ੀ ਦਾ 2 ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ।