ਚੇਨਈ— ਤਾਮਿਲਨਾਡੂ ਵਿਚ ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਕੋਰੋਨਾ ਵਾਇਰਸ ਦੇ 4000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਵਿਚ ਇਸ ਦੇ ਕੁੱਲ ਮਾਮਲੇ 1.07 ਲੱਖ ਹੋ ਗਏ ਹਨ।

ਸਿਹਤ ਵਿਭਾਗ ਵੱਲੋਂ ਜਾਰੀ ਇਕ ਬੁਲੇਟਿਨ ਵਿਚ ਕਿਹਾ ਗਿਆ ਹੈ ਕਿ ਸੂਬੇ ਵਿਚ ਹੁਣ ਤੱਕ ਕੁੱਲ 13,06,884 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਅੱਜ ਵੀ 94 ਪ੍ਰਯੋਗਸ਼ਾਲਾਵਾਂ ਵਿਚ 36,164 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।
ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ 65 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 1450 ਹੋ ਗਈ ਹੈ। 2214 ਮਰੀਜ਼ਾਂ ਨੂੰ ਅੱਜ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਸੂਬੇ ਵਿਚ ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 60,592 ਹੋ ਗਈ ਹੈ। ਸੂਬੇ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 44,956 ਹੈ।4,280 ਨਵੇਂ ਮਾਮਲਿਆਂ ਵਿਚੋਂ 1842 ਮਾਮਲੇ ਚੇਨਈ ਦੇ ਹਨ। ਬਾਕੀ ਮਾਮਲੇ ਸੂਬੇ ਦੇ ਹੋਰ ਖੇਤਰਾਂ ਤੋਂ ਆਏ ਹਨ। ਤਾਮਿਲਨਾਡੂ ਵਿਚ ਕੋਰੋਨਾ ਵਾਇਰਸ ਦੇ ਕੁੱਲ 1,07,001 ਮਾਮਲਿਆਂ ਵਿਚੋਂ ਚੇਨਈ ਵਿਚ 66,538 ਮਾਮਲੇ ਦਰਜ ਹੋਏ ਹਨ।