ਨਵੀਂ ਦਿੱਲੀ - ਕਾਨਪੁਰ ਮੁਕਾਬਲੇ ਨੂੰ ਲੈ ਕੇ AIMIM ਮੁਖੀ ਅਸਦੁਦੀਨ ਓਵੈਸੀ ਨੇ ਯੋਗੀ ਸਰਕਾਰ 'ਤੇ ਹਮਲਾ ਬੋਲਿਆ ਹੈ। ਓਵੈਸੀ ਨੇ ਕਿਹਾ ਸੀ.ਐੱਮ. ਯੋਗੀ ਆਦਿਤਿਅਨਾਥ ਦੀ 'ਠੋਕ ਦਿਆਂਗੇ' ਨੀਤੀ ਪੂਰੀ ਤਰ੍ਹਾਂ ਰਾਜਨੀਤਕ ਅਸਫਲਤਾ ਸੀ। ਇਸ ਵਿਨਾਸ਼ਕਾਰੀ ਨੀਤੀ ਲਈ ਯੂ.ਪੀ. ਦੇ ਸੀ.ਐੱਮ. ਜ਼ਿੰਮੇਦਾਰ ਹਨ। ਤੁਸੀਂ ਨਿਯਮ-ਕਾਨੂੰਨ ਨੂੰ ਬੰਦੂਕ ਨਾਲ ਨਹੀਂ ਦੱਬ ਸਕਦੇ। ਸਾਨੂੰ ਇਸ ਮਾਮਲੇ 'ਚ ਸਕਾਰਾਤਮਕ ਨਤੀਜੇ ਦੀ ਉਮੀਦ ਹੈ।

ਓਵੈਸੀ ਨੇ ਕਿਹਾ ਕਿ ਸੂਬੇ ਨੇ ਉਨ੍ਹਾਂ ਵਾਂਗ ਬਣ ਕੇ ਕਾਤਲਾਂ ਅਤੇ ਅਪਰਾਧੀਆਂ ਨਾਲ ਮੁਕਾਬਲਾ ਕਰਣ ਦੀ ਕੋਸ਼ਿਸ਼ ਕੀਤੀ ਹੈ। ਸੂਬਾ ਸਰਕਾਰ ਨੂੰ ਇਹ ਯਕੀਨੀ ਕਰਣਾ ਚਾਹੀਦਾ ਹੈ ਕਿ ਵਿਕਾਸ ਦੁਬੇ ਨੂੰ ਗ੍ਰਿਫਤਾਰ ਕੀਤਾ ਜਾਵੇ। ਇਹ ਸਿਰਫ ਇੱਕ ਮੁਕਾਬਲਾ ਨਹੀਂ ਹੋਣਾ ਚਾਹੀਦਾ ਹੈ।

ਓਵੈਸੀ ਨੇ ਕਿਹਾ ਕਿ ਇਹ ਮਾਮਲਾ ਸੀ.ਐੱਮ. ਯੋਗੀ ਲਈ ਇੱਕ ਵਿਅਕਤੀਗਤ ਚੁਣੌਤੀ ਹੈ, ਜਿਸ ਦੀ 'ਠੋਕ ਦਿਆਂਗੇ' ਨੀਤੀ ਅਪਰਾਧ ਨੂੰ ਘੱਟ ਕਰਣ 'ਚ ਅਸਫਲ ਰਹੀ। ਵਿਕਾਸ ਦੁਬੇ ਖਿਲਾਫ ਕਾਰਵਾਈ ਅਤੇ ਸਜਾ ਨਾਲ ਨਿਆਂ ਪ੍ਰਣਾਲੀ 'ਚ ਵਿਸ਼ਵਾਸ ਵਧੇਗਾ।