ਸਿਡਨੀ, (ਸਨੀ ਚਾਂਦਰੁਰੀ): ਕੋਰੋਨਾ ਮਾਹਾਮਾਰੀ ਕਾਰਣ ਭਾਰਤ ਦੇ ਨੌਜਵਾਨ ਜੋ ਰੋਜ਼ਗਾਰ ਦੀ ਤਲਾਸ਼ ਵਿਚ ਕੁਵੈਤ ਗਏ ਹੋਏ ਸਨ ਉੱਥੇ ਹੀ ਫਸ ਕੇ ਰਹਿ ਗਏ । ਪਿਛਲੇ ਤਿੰਨ ਮਹੀਨਿਆਂ ਤੋਂ ਬਿਨਾ ਰੋਜ਼ਗਾਰ ਤੋਂ ਰਹਿ ਰਹੇ ਇਨ੍ਹਾਂ ਪੰਜਾਬੀਆਂ ਲਈ ਮਸੀਹਾ ਬਣ ਕੇ ਸਾਹਮਣੇ ਆਉੁਣ ਵਾਲੇ ਪੰਜਾਬ ਸਟੀਲ ਫੈਕਟਰੀ ਦੇ ਮਾਲਕ ਸੁਰਜੀਤ ਸਿੰਘ ਦੇ ਯਤਨਾਂ ਸਦਕਾ ਪੰਜਾਬ ਦੇ ਨੌਜਵਾਨ ਆਪਣੇ ਘਰ ਸੁਰੱਖਿਅਤ ਪਹੁੰਚਾਏ ਜਾ ਰਹੇ ਹਨ ।

 

ਜਗਬਾਣੀ ਦੇ ਪੱਤਰਕਾਰ ਨਾਲ ਗੱਲ-ਬਾਤ ਕਰਦਿਆਂ ਪਲਵਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਸੁਰਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਸਦਕਾ ਕੁਵੈਤ ਵਿਚ ਫਸੇ ਪੰਜਾਬੀਆਂ ਦੀ ਵਤਨ ਵਾਪਸੀ ਸੰਭਵ ਹੋ ਸਕੀ ਹੈ । ਉਨ੍ਹਾਂ ਕਿਹਾ ਇਸ ਵਿੱਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਪੂਰਨ ਸਹਿਯੋਗ ਮਿਲਿਆ । ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ , ਬਲਾਚੌਰ ਹਲਕੇ ਦੇ ਹਲਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਅਤੇ ਨਵਾਂਸ਼ਹਿਰ ਤੋਂ ਹਲਕਾ ਵਿਧਾਇਕ ਅੰਗਦ ਸੈਣੀ ਦਾ ਧੰਨਵਾਦ ਕਰਦਿਆਂ ਸੁਰਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਮਾਣਯੋਗ ਸ਼ਖ਼ਸੀਅਤਾਂ ਸਦਕਾ ਸਾਨੂੰ ਉਡਾਣਾਂ ਦੀ ਮਨਜ਼ੂਰੀ ਮਿਲੀ, ਜਿਸ ਕਰਕੇ ਪੰਜਾਬੀ ਨੌਜਵਾਨ ਵਤਨ ਪਰਤ ਸਕੇ ।

ਉਨ੍ਹਾਂ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 29 ਜੂਨ ਨੂੰ ਪਹਿਲੀ ਉਡਾਨ ਕੁਵੈਤ ਤੋਂ ਅੰਮ੍ਰਿਤਸਰ ਲਈ ਉੱਡੀ, ਜਿਸ ਵਿੱਚ 163 ਨੌਜਵਾਨ ਪੰਜਾਬ ਪਹੁੰਚੇ ਅਤੇ ਦੂਸਰੀ ਉਡਾਨ 1ਜੁਲਾਈ ਨੂੰ ਕੁਵੈਤ ਤੋਂ ਚੰਡੀਗੜ ਲਈ ਉੱਡੀ ਜਿਸ ਵਿੱਚ 173 ਨੌਜਵਾਨ ਪੰਜਾਬ ਪਹੁੰਚੇ ਅਤੇ ਹੋਰ ਨੌਜਵਾਨਾਂ ਦੀ ਵਾਪਸੀ ਵੀ ਆਉਂਦੇ ਸਮੇਂ ਵਿੱਚ ਹੋਵੇਗੀ । ਇਸ ਮੌਕੇ ਤਰਸੇਮ ਲਾਲ ਅਤੇ ਭੁਪਿੰਦਰ ਸਿੰਘ ਪੈਨੀ ਰੁੜਕੀ ਵੱਲੋ ਤੇਜਪਾਲ ਆਸਟ੍ਰੇਲੀਆ, ਬਿੰਦਰ ਸਰਪੰਚ, ਪਰਮਜੀਤ ਸਿੰਘ, ਸਤਿੰਦਰ ਕੁਮਾਰ ਸਾਬਕਾ ਸਰਪੰਚ, ਚਰਨਪ੍ਰਤਾਪ, ਪਰਮਜੀਤ ਭੋਲੀ ਪੰਚ, ਰਣਜੀਤ ਸਿੰਘ ਕਾਕਾ ਪ੍ਰਧਾਨ ,  ਹਰਬੰਸ ਲਾਲ ,ਸ਼ਿਵਦੇਵ ਸਿੰਘ,ਕਲਾਧਾਰ ਦੀਵਾਨ, ਅਤੇ ਸੋਨੂ ਭਾਟੀਆ , ਦਵਿੰਦਰ ਸਿੰਘ, ਇੰਦਰ ਸਿੰਘ ਰਾਣੇਵਾਲ, ਦਲਜੀਤ ਸਿੰਘ, ਗੁਰਮੀਤ ਸਿੰਘ, ਮੋਹਣ ਲਾਲ ਪ੍ਰਾਪਰਟੀ ਅਡਵਾਇਜ਼ਰ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ ।