ਮਨੀਲਾ : ਚੀਨ ਅੰਤਰਰਾਸ਼ਟਰੀ ਪੱਧਰ 'ਤੇ ਬੁਰੀ ਤਰ੍ਹਾਂ ਘਿਰਦਾ ਜਾ ਰਿਹਾ ਹੈ। ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਹਿੰਸਕ ਝੜਪ ਤੋਂ ਬਾਅਦ ਭਾਰਤ ਦੇ ਨਾਲ ਸਥਿਤੀ ਤਣਾਅ ਭਰੀ ਹੈ। ਇਸ ਦੌਰਾਨ ਫਿਲੀਪੀਨਜ਼ ਨੇ ਚੀਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਵਿਵਾਦਿਤ ਦੱਖਣੀ ਚੀਨ ਸਾਗਰ 'ਚ ਜੰਗੀ ਅਭਿਆਸ ਨੂੰ ਤੁਰੰਤ ਰੋਕ ਦੇਵੇ ਨਹੀਂ ਤਾਂ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹੇ।

ਫਿਲੀਪੀਨਜ਼ ਦੇ ਵਿਦੇਸ਼ ਸਕੱਤਰ ਤਿਯੋਦੋਰੋ ਲੋਕਸਿਨ ਜੂਨੀਅਰ ਨੇ ਕਿਹਾ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) 1 ਜੁਲਾਈ ਤੋਂ ਪੈਰਾਸੇਲ ਟਾਪੂ ਦੇ ਬਾਹਰ ਅਭਿਆਸ ਕਰ ਰਹੀ ਹੈ ਅਤੇ ਚੀਨੀ ਸਮੁੰਦਰੀ ਅਧਿਕਾਰੀਆਂ ਨੇ ਸਾਰੇ ਜਹਾਜ਼ਾਂ ਨੂੰ ਜੰਗੀ ਅਭਿਆਸ ਦੇ ਖੇਤਰ 'ਚ ਨੈਵੀਗੇਟ ਕਰਣ ਤੋਂ ਰੋਕ ਰੱਖਿਆ ਹੈ। ਚੀਨ ਜਿੱਥੇ ਜੰਗੀ ਅਭਿਆਸ ਕਰ ਰਿਹਾ ਹੈ ਉੱਥੇ ਦੇ ਨੋ-ਐਂਟਰੀ ਜ਼ੋਨ ਦੀ ਜਾਂਚ ਕਰਣ ਤੋਂ ਬਾਅਦ ਪੈਰਾਸੇਲ ਤੋਂ ਪਾਣੀ ਬੰਦ ਹੋ ਗਿਆ ਹੈ, ਜਿਸਦਾ ਵੀਅਤਨਾਮ ਵਲੋਂ ਦਾਅਵਾ ਕੀਤਾ ਜਾਂਦਾ ਹੈ।