ਬ੍ਰਾਜ਼ੀਲੀਆ - ਬ੍ਰਾਜ਼ੀਲ ਦੀ ਹੈਲਥ ਰੈਗੂਲੇਟਰੀ ਏਜੰਸੀ ਨੇ ਬੁੱਧਵਾਰ ਨੂੰ ਚੀਨ ਦੇ ਇਕ ਵੈਕਸੀਨ ਪ੍ਰਾਜੈਕਟ ਨੂੰ ਆਪਣੇ ਕਲੀਨਿਕਲ ਟ੍ਰਾਇਲ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਕਲੀਨਿਕਲ ਟ੍ਰਾਇਲ ਵਿਚ ਚੀਨੀ ਕੰਪਨੀ ਸਿਨੌਵੈਕ ਅਤੇ ਬ੍ਰਾਜ਼ੀਲ ਦੀ ਇਕ ਏਜੰਸੀ ਸ਼ਾਮਲ ਹੈ। ਸਮਝੌਤੇ ਦੇ ਤਹਿਤ ਸਿਨੌਵੈਕ ਨੂੰ ਨਾ ਸਿਰਫ ਵੈਕਸੀਨ ਦੇ ਟ੍ਰਾਇਲ ਦੀ ਮਨਜ਼ੂਰੀ ਦਿੱਤੀ ਗਈ ਹੈ ਬਲਕਿ ਸਥਾਨਕ ਪੱਧਰ 'ਤੇ ਇਸ ਦੇ ਉਤਪਾਦਨ ਲਈ ਤਕਨੀਕ ਦਾ ਤਬਾਦਲਾ ਵੀ ਕੀਤਾ ਜਾਵੇਗਾ।

29 ਜੂਨ ਨੂੰ ਸਾਓ ਪਾਓਲੋ ਦੇ ਗਵਰਨਰ ਜੋਆਓ ਡੋਰੀਆ ਨੇ ਦੱਸਿਆ ਕਿ ਇਸ ਕਲੀਨਿਕਲ ਟ੍ਰਾਇਲ ਲਈ 9,000 ਵੈਟੀਲੇਂਟਰਸ ਨੇ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਾ ਲਿਆ ਹੈ। ਬ੍ਰਾਜ਼ੀਲ ਦੇ 6 ਰਾਜਾਂ ਵਿਚ ਚੀਨ ਦੇ ਇਸ ਵੈਕਸੀਨ ਪ੍ਰਾਜੈਕਟ ਦਾ ਟ੍ਰਾਇਲ ਕੀਤਾ ਜਾਵੇਗਾ। ਉਥੇ ਹੀ ਬ੍ਰਾਜ਼ੀਲ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 1,550,176 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 63,409 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 978,615 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਦੂਜੇ ਪਾਸੇ ਬ੍ਰਾਜ਼ੀਲ ਵਿਚ 3,330,562 ਕੋਰੋਨਾਵਾਇਰਸ ਦੇ ਟੈਸਟ ਕੀਤੇ ਜਾ ਚੁੱਕੇ ਹਨ।