ਲੁਧਿਆਣਾ,(ਸਹਿਗਲ)- ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਦੁਆਰਾ ਲਗਾਏ ਗਈ ਤਾਲਾਬੰਦੀ 'ਚ ਦਿੱਤੀ ਜਾ ਰਹੀ ਢਿੱਲ ਤੇ ਲੋਕਾਂ ਦੀ ਲਾਪ੍ਰਵਾਹੀ ਨਾਲ ਕੋਰੋਨਾ ਦੇ ਮਰੀਜ਼ਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿੱਛਲੇ 3 ਦਿਨ੍ਹਾਂ 'ਚ ਲੁਧਿਆਣਾ 'ਚ 180 ਮਰੀਜ਼ ਸਾਹਮਣੇ ਆ ਚੁੱਕੇ ਹਨ। ਜ਼ਿਲੇ 'ਚ ਅੱਜ ਵੀ ਕੋਰੋਨਾ ਦੇ 68 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 8 ਮਰੀਜ਼ ਦੂਸਰੇ ਜ਼ਿਲੇ ਤੋਂ ਤੇ 60 ਮਰੀਜ਼ਾਂ ਦੀ ਪੁਸ਼ਟੀ ਰਾਜ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਦੁਆਰਾ ਕੀਤੀ ਗਈ ਹੈ।
ਜਿਸ ਨਾਲ ਮਰੀਜ਼ਾਂ ਦੀ ਗਿਣਤੀ ਵੱਧ ਕੇ 1031 ਹੋ ਗਈ ਹੈ ਤੇ 24 ਮਰੀਜ਼ਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।