ਆਗਰਾ - ਲੱਦਾਖ 'ਚ ਬੀਤੀ 15 ਜੂਨ ਨੂੰ ਗਲਵਾਨ ਘਾਟੀ 'ਤੇ India-China Stand-Off 'ਚ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਦੇਸ਼ ਭਰ 'ਚ ਚੀਨ ਦੇ ਬਾਈਕਾਟ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਇਸ ਦੌਰਾਨ ਆਗਰਾ 'ਚ ਜੁੱਤੀ ਬਰਾਮਦਕਾਰਾਂ ਵੱਲੋਂ ਚੀਨ ਨੂੰ ਝਟਕਾ ਦੇਣ ਦੀ ਤਿਆਰੀ ਕਰ ਲਈ ਗਈ ਹੈ।  ਆਗਰਾ ਫੁਟਵੇਅਰ ਮੈਨਿਊਫੈਕਚਰਸ ਐਂਡ ਐਕਸਪੋਰਟ ਚੈਂਬਰ ਐਫਮੈਕ ਨੇ ਮੀਟ ਐਟ ਆਗਰਾ 'ਚ ਚੀਨ ਦੀਆਂ ਕੰਪਨੀਆਂ ਦੇ ਪ੍ਰਵੇਸ਼ 'ਤੇ ਰੋਕ ਲਗਾ ਦਿੱਤੀ ਹੈ। ਇਹ ਜੁੱਤੀ ਬਰਾਮਦਕਾਰਾਂ ਦੀ ਸੰਸਥਾ ਹੈ ਜਿਸ ਨੇ ਚੀਨ ਨੂੰ ਲਗਭਗ 400 ਕਰੋਡ਼ ਰੁਪਏ ਦਾ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ। ਉਥੇ ਹੀ ਮੈਟਰੋ ਟਰੇਨ ਦਾ ਕਾਨਟਰੈਕਟ ਵੀ ਚੀਨੀ ਕੰਪਨੀ ਵਲੋਂ ਖੌਹ ਲਿਆ ਗਿਆ ਹੈ।

ਐਫਮੈਕ ਦਾ ਇਸ ਸਾਲ 14ਵੇਂ ਐਡੀਸ਼ਨ ਦਾ ਤਿੰਨ ਦਿਨਾਂ ਪ੍ਰੋਗਰਾਮ ਅਕਤੂਬਰ ਦੇ ਅੰਤ 'ਚ ਹੋਵੇਗਾ। ਇਸ 'ਚ ਮਸ਼ੀਨ ਅਤੇ ਕੰਪੋਨੈਂਟਸ ਦੀ ਦੇਸ਼ ਦੁਨੀਆ ਤੋਂ ਲਗਭਗ 225 ਕੰਪਨੀਆਂ ਸ਼ਾਮਲ ਹੁੰਦੀਆਂ ਹਨ। ਜਿਸ 'ਚ ਤਾਈਵਾਨ, ਇਟਲੀ, ਜਰਮਨੀ ਤੋਂ ਇਲਾਵਾ ਚੀਨ ਤੋਂ ਕਰੀਬ 20 ਕੰਪਨੀਆਂ ਹਿੱਸਾ ਲੈਂਦੀਆਂ ਹਨ। ਐਫਮੈਕ ਦੇ ਪ੍ਰਧਾਨ ਪੂਰਨ ਡਾਵਰ ਨੇ ਦੱਸਿਆ ਕਿ ਮੌਜੂਦਾ ਹਾਲਾਤਾਂ 'ਚ ਸੰਸਥਾ ਨੇ ਚੀਨ ਨੂੰ ਨਹੀਂ ਬੁਲਾਉਣ ਦਾ ਫੈਸਲਾ ਲਿਆ ਹੈ। ਇਸ ਨਾਲ ਚੀਨ ਦਾ ਔਸਤਨ 400 ਕਰੋਡ਼ ਰੁਪਏ ਦਾ ਕੰਮ-ਕਾਜ ਪ੍ਰਭਾਵਿਤ ਹੋਵੇਗਾ।