ਟੋਰਾਂਟੋ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਸਰਕਾਰ ਵਲੋਂ ਇਕ ਸੰਗਠਨ ਨੂੰ 900 ਮਿਲੀਅਨ ਕੈਨੇਡੀਅਨ ਡਾਲਰ (ਤਕਰੀਬਨ 49,58,71,54,800 ਰੁਪਏ) ਤੋਂ ਵਧੇਰੇ ਦਾ ਕਾਨਟ੍ਰੈਕਟ ਦੇਣ ਦੇ ਫੈਸਲੇ ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਇਸ ਦਾ ਮੁੱਖ ਕਾਰਣ ਇਹ ਹੈ ਕਿ ਇਹ ਸੰਗਠਨ ਉਨ੍ਹਾਂ ਦੇ ਪਰਿਵਾਰ ਨਾਲ ਜੁੜਿਆ ਹੈ। ਕੈਨੇਡਾ ਦੇ ਵਿਦਿਆਰਥੀ ਸੇਵਾ ਗ੍ਰਾਂਟ ਨੂੰ ਇਕ ਪ੍ਰੋਗਰਾਮ ਸਥਾਪਿਤ ਕਰਨ ਦੇ ਲਈ 'ਵੀ' ਚੈਰਿਟੀ ਨਾਲ ਸਨਮਾਨਿਕ ਕੀਤਾ ਗਿਆ।

ਵਿਦਿਆਰਥੀਆਂ ਨੂੰ ਟਿਊਸ਼ਨ ਤੇ ਖਰਚ ਦੇ ਲਈ ਕਰੇਗਾ ਆਰਥਿਕ ਮਦਦ
ਇਸ ਪ੍ਰੋਗਰਾਮ ਦੇ ਤਹਿਤ ਇਹ ਵਿਦਿਆਰਥੀਆਂ ਨੂੰ ਟਿਊਸ਼ਨ ਤੇ ਖਰਚ ਦੇ ਲਈ ਕੁਝ ਆਰਥਿਕ ਮਦਦ ਕਰੇਗਾ ਕਿਉਂਕਿ ਕੋਰੋਨਾ ਦੇ ਕਾਰਣ ਵਿਦਿਆਰਥੀਆਂ ਦੇ ਲਈ ਰੋਜ਼ਗਾਰ ਦੇ ਸਾਰੇ ਬਦਲ ਖਤਮ ਹੋ ਰਹੇ ਹਨ। ਇਸ ਯੋਜਨਾ ਦੇ ਤਹਿਤ ਵਿਦਿਆਰਥੀਆਂ ਨੂੰ ਸੇਵਾ ਗਤੀਵਿਧੀਆਂ ਵਿਚ ਹਿੱਸਾ ਲੈਣ ਦੇ ਲਈ 1000 ਡਾਲਰ ਤੋਂ 5000 ਕੈਨੇਡੀਅਨ ਡਾਲਰ ਦੇ ਵਿਚਾਲੇ ਗ੍ਰਾਂਟ ਦਾ ਭੁਗਤਾਨ ਕੀਤਾ ਜਾਣਾ ਸੀ। ਇਸ ਹਫਤੇ ਦੋ ਸੰਸਦ ਮੈਂਬਰਾਂ ਨੇ 'ਦ ਆਫਿਸ ਆਫ ਦ ਕਮਫਲਿਕਟ ਆਫ ਇੰਟਰੈਸਟ ਐਂਡ ਐਥਿਕਸ' ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਟਰੂਡੋ ਦੇ ਵਤੀਰੇ ਦੀ ਜਾਂਚ ਦੀ ਅਪੀਲ ਕੀਤੀ।

ਟਰੂਡੋ ਦੀ ਮਾਂ ਨੇ 'ਵੀ' ਦੇ ਪ੍ਰੋਗਰਾਮ 'ਚ ਲਿਆ ਹਿੱਸਾ
ਸੰਸਦ ਮੈਂਬਰਾਂ ਨੂੰ ਦਫਤਰ ਵਲੋਂ ਇਹ ਦੱਸਿਆ ਗਿਆ ਕਿ ਇਸ ਮਾਮਲੇ ਵਿਚ ਜਾਂਚ ਚੱਲ ਰਹੀ ਹੈ ਤੇ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਵਿਚ ਦੱਸ ਦਿੱਤਾ ਗਿਆ ਹੈ। ਇਸ ਵਿਸ਼ੇ ਵਿਚ ਬ੍ਰਾਡਕਾਸਟਿੰਗ ਕਾਰਪ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਮਾਂ ਨੇ 'ਵੀ' ਦੇ ਕਈ ਪ੍ਰੋਗਰਾਮਾਂ ਵਿਚ ਹਿੱਸਾ ਲਿਆ ਹੈ ਜਦਕਿ ਉਨ੍ਹਾਂ ਦੀ ਪਤਨੀ ਸੋਫੀ ਗ੍ਰੇਜਾਯਰ ਟਰੂਡੋ 'ਵੀ ਵੈਲ-ਵੇਲਿੰਗ' ਨਾਂ ਦੇ ਸਮੂਹ ਦੇ ਲਈ ਇਕ ਪਾਡਕਾਸਟ ਦੀ ਮੇਜ਼ਬਾਨੀ ਕਰਦੀ ਹੈ।

ਵਧਦੇ ਦਬਾਅ ਕਾਰਣ ਸੰਗਠਨ ਨੇ ਪ੍ਰੋਗਰਾਮ ਬੰਦ ਕੀਤਾ
ਵੀ ਚੈਰਿਟੀ ਤੇ ਸੰਘੀ ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਆਪਣੀ ਸਾਂਝੇਦਾਰੀ ਖਤਮ ਕਰ ਰਹੇ ਹਨ। ਵੀ ਚੈਰਿਟੀ 130 ਸਕੂਲਾਂ ਤੇ ਕਈ ਏਜੰਸੀਆਂ ਨਾਲ ਕੰਮ ਕਰਦੀ ਹੈ ਤੇ ਇਸ ਸੰਸਥਾ ਨੂੰ ਅਪ੍ਰੈਲ ਦੇ ਅਖੀਰ ਵਿਚ ਅਧਿਕਾਰੀਆਂ ਨੇ ਇਸ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਸੰਪਰਕ ਕੀਤਾ ਸੀ ਪਰ ਵਧਦੇ ਵਿਵਾਦਾਂ ਦੇ ਕਾਰਣ ਇਸ ਸੰਗਠਨ ਨੇ ਇਸ ਪ੍ਰੋਗਰਾਮ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

ਵੀ ਸੰਗਠਨ ਇਹ ਵੀ ਕਿਹਾ ਕਿ ਉਹ ਪ੍ਰੋਗਰਾਮ ਵਿਚ ਆਪਣੀ ਲਾਗਤ ਨੂੰ ਮੁਆਫ ਕਰ ਦੇਣਗੇ ਤੇ ਇਸ ਨਾਲ ਜੁੜੇ ਸਾਰੇ ਫੰਡ ਵਾਪਸ ਕਰ ਦੇਣਗੇ। ਟਰੂਡੋ ਦੇ ਬੁਲਾਰੇ ਐੱਨ-ਕਲਾਰਾ ਵੈਲਨਕੋਰਟ ਨੇ ਇਕ ਈਮੇਲ ਵਿਚ ਕਿਹਾ ਕਿ ਅਸੀਂ ਜਾਂਚ ਵਿਚ ਸਹਿਯੋਗ ਕਰਾਂਗੇ ਤੇ ਪ੍ਰਧਾਨ ਮੰਤਰੀ ਤੋਂ ਕੀਤੇ ਗਏ ਸਾਰੇ ਸਵਾਲਾਂ ਦਾ ਜਵਾਬ ਦਿਆਂਗੇ।