ਸਰਦੂਲਗੜ੍ਹ, (ਚੋਪੜਾ)- ਸਥਾਨਕ ਸ਼ਹਿਰ ’ਚ ਬਾਹਰੋਂ ਆਏ ਨੌਜਵਾਨ ਪ੍ਰੇਮੀ ਜੋੜੇ ਵਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸੰਜੀਵ ਗੋਇਲ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਰੋਹਤਾਸ਼ ਕੁਮਾਰ(25) ਵਾਸੀ ਖਾਬੜ ਕਲਾਂ (ਫਤਿਆਬਾਦ) ਅਤੇ ਲੜਕੀ ਮੋਨਿਕਾ (17) ਵਾਸੀ ਰਾਜਸਥਾਨ ਟੈਕਸੀ ਰਾਹੀਂ ਸਰਦੂਲਗੜ੍ਹ ਵੱਲ ਆ ਰਹੇ ਸਨ ਕਿ ਰਸਤੇ ’ਚ ਉਨ੍ਹਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਟੈਕਸੀ ਚਾਲਕ ਤੇ ਪੁਲਸ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਸਿਵਲ ਹਸਤਪਾਲ ਸਰਦੂਲਗੜ੍ਹ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਲੜਕੀ ਦੀ ਮੌਤ ਹੋ ਗਈ ਅਤੇ ਲੜਕੇ ਨੂੰ ਰੈਫਰ ਕਰ ਦਿੱਤਾ ਗਿਆ, ਜਦੋਂ ਕਿ ਰਸਤੇ ’ਚ ਉਸਦੀ ਵੀ ਮੌਤ ਹੋ ਗਈ। ਸਰਦੂਲਗੜ੍ਹ ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।