ਬਟਾਲਾ: ਕਾਹਨੂੰਵਾਨ ਰੋਡ 'ਤੇ ਇਕ ਤੇਜ਼ ਰਫ਼ਤਾਰ ਕਾਰ, ਟਰਾਲੀ ਨਾਲ ਟਕਰਾਅ ਗਈ, ਜਿਸ 'ਚ ਸਵਾਰ ਇਕ ਜਨਾਨੀ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਧਨੋਆ ਦੇ ਰਹਿਣ ਵਾਲੇ ਕਰਤਾਰ ਸਿੰਘ ਆਪਣੀ ਪਤਨੀ ਬਲਜਿੰਦਰ ਕੌਰ ਨਾਲ ਫੀਗੋ ਕਾਰ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਏਅਰਪੋਰਟ ਵਿਖੇ ਵਿਦੇਸ਼ ਤੋਂ ਆ ਰਹੀ ਬੇਟੀ ਨੂੰ ਲੈਣ ਵਾਸਤੇ ਜਾ ਰਹੇ ਸੀ। ਜਦੋਂ ਇਹ ਪਿੰਡ ਲੌਂਗੋਵਾਲ ਨਜ਼ਦੀਕ ਪੁੱਜੇ ਤਾਂ ਇਨ੍ਹਾਂ ਦੀ ਕਾਰ ਸਾਹਮਣੇ ਖੜੇ ਟਰੈਕਟਰ-ਟਰਾਲੀ 'ਚ ਆ ਵੱਜੀ, ਜਿਸ ਨਾਲ ਬਲਜਿੰਦਰ ਕੌਰ ਦੀ ਮੌਕੇ 'ਤੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆ ਥਾਣਾ ਸਿਵਲ ਲਾਈਨ ਦੇ ਏ. ਐੱਸ. ਆਈ. ਹਰਦਿਆਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।