ਤਲਵੰਡੀ ਭਾਈ, (ਗੁਲਾਟੀ)– ਅੱਜ ਸ਼ਾਮੀ ਸਾਧੂਵਾਲਾ ਤੋਂ ਹਰਾਜ ਰੋਡ ’ਤੇ ਕਾਰ ਸਵਾਰ 4 ਲੁਟੇਰੇ ਇਕ ਵਿਅਕਤੀ ਤੋਂ ਪਿਸਤੌਲ ਦੀ ਨੋਕ ’ਤੇ ਵਰਨਾ ਕਾਰ ਖੋਹ ਕੇ ਫਰਾਰ ਹੋ ਗਏ। ਕਾਰ ਮਾਲਕ ਕਰਮਜੀਤ ਸਿੰਘ ਪੱੁਤਰ ਜਰਨੈਲ ਸਿੰਘ ਵਾਸੀ ਤਲਵੰਡੀ ਭਾਈ ਨੇ ਦੱਸਿਆ ਕਿ ਆਪਣੀ ਕਾਰ ਵਰਨਾ ਨੰਬਰ ਪੀ. ਬੀ. 05-ਟੀ- 0048 ’ਤੇ ਸਾਧੂਵਾਲ ਤੋਂ ਪਿੰਡ ਹਰਾਜ ਵੱਲ ਨੂੰ ਆ ਰਿਹਾ ਸੀ, ਕਿ ਇਸ ਦੌਰਾਨ ਇਕ ਹਾਂਡਾ ਕੰਪਨੀ ਦੀ ਕਾਰ ’ਚ 4 ਸਵਾਰ ਵਿਅਕਤੀਆਂ ਵੱਲੋਂ ਉਸਨੂੰ ਲੰਘਣ ਦਾ ਇਸ਼ਾਰਾ ਕੀਤਾ, ਜਦੋਂ ਉਹ ਕਾਰ ਨੂੰ ਸਾਈਡ ਦੇਣ ਲਈ ਰਾਹ ਦੇਣ ਲੱਗਾ ਤਾਂ ਉਕਤ ਲੁਟੇਰਿਆਂ ਨੇ ਆਪਣੀ ਕਾਰ ਮੇਰੀ ਕਾਰ ਅੱਗੇ ਲਾ ਦਿੱਤੀ ਅਤੇ ਕਾਰ ’ਚੋਂ ਉੱਤਰਣ ਸਮੇਂ 2-3 ਫਾਇਰ ਵੀ ਕੱਢੇ। ਇਸ ਤੋਂ ਬਾਅਦ ਲੁਟੇਰਿਆਂ ਨੇ ਉਸ ਵੱਲ ਪਿਸਤੌਲ ਤਾਣ ਲਿਆ ਅਤੇ ਕਾਰ ਖੋਹ ਕੇ ਅੱਗੇ ਵੱਲ ਨੂੰ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਘਟਨਾ ਸਥਾਨ ’ਤੇ ਪੱੁਜੀ ਅਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀੇ।