ਮਲੋਟ,(ਜੁਨੇਜਾ, ਕਾਠਪਾਲ) : ਮਲੋਟ ਦੀ ਆਦਰਸ਼ ਨਗਰ ਸਥਿਤ ਕਰਿਆਨੇ ਦੀ ਦੁਕਾਨ ਦਾ ਕੰਮ ਕਰਦੇ ਇਕ 25 ਸਾਲ ਦੇ ਨੌਜਵਾਨ ਨੇ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਗਗਨਦੀਪ ਭਠੇਜਾ ਪੁੱਤਰ ਸੁਦਰਸ਼ਨ ਕੁਮਾਰ ਨਾਮਕ ਇਹ ਨੌਜਵਾਨ ਜਿਸ ਦੇ ਪਿਤਾ ਦੀ 4-5 ਸਾਲ ਪਹਿਲਾਂ ਮੌਤ ਹੋ ਗਈ ਸੀ ਆਪਣੀ ਮਾਤਾ ਸਪਨਾ ਰਾਣੀ ਨਾਲ ਰਲ ਕਿ ਆਦਰਸ਼ ਨਗਰ ਸੇਤੀਆਂ ਮੁਹੱਲਾ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਸੀ ਨਾਲ ਸਾਹਮਣੇ । ਹਰ ਰੋਜ ਵਾਂਗ ਉਸਦੀ ਮਾਤਾ ਦੁਕਾਨ ਖੋਹਲਦੀ ਸੀ ਅਤੇ ਉਹ 11 ਵਜੇ ਦੇ ਕਰੀਬ ਤਿਆਰ ਹੋਕੇ ਦੁਕਾਨ ਤੇ ਪੁੱਜਦਾ ਸੀ। ਅੱਜ ਜਦੋਂ ਉਹ ਦੁਕਾਨ ਤੇ ਨਹੀਂ ਆਇਆ ਤਾਂ ਉਸਦੀ ਮਾਤਾ ਨੇ ਉਸਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ ਪਰ ਉਸਨੇ ਅੱਗੋਂ ਕਿਸੇ ਘੰਟੀ ਦਾ ਜਵਾਬ ਨਹੀਂ ਦਿੱਤਾ। ਅਖੀਰ 12 ਕੁ ਵਜੇ ਉਸਦੀ ਮਾਤਾ ਦੁਕਾਨ ਬੰਦ ਕਰਕੇ ਇਹ ਸੋਚ ਕਿ ਘਰ ਨੂੰ ਚਲੀ ਗਈ ਕਿ ਕਿਤੇ ਚਲਾ ਗਿਆ ਹੋਵੇਗਾ ਅਤੇ ਆਕੇ ਦੁਕਾਨ ਖੋਹਲ ਲਵੇਗਾ । ਜਦੋਂ ਉਹ ਘਰ ਪੁੱਜੀ ਤਾਂ ਵੇਖਿਆ ਸਾਹਮਣੇ ਕਮਰੇ ਵਿਚ ਉਹ ਪੱਖੇ ਨਾਲ ਫਾਹਾ ਲੈਕੇ ਲਟਕ ਰਿਹਾ ਸੀ।

ਇਸ ਮੌਕੇ ਉਸਦੀ ਮਾਤਾ ਨੇ ਉਚੀ ਉਚੀ ਰੋਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਗੁਆਂਡੀਆਂ ਨੂੰ ਪਤਾ ਲੱਗਾ ਤਾਂ ਆਕੇ ਉਸਦੀ ਲਾਸ਼ ਨੂੰ ਉਤਾਰਿਆ ਪਰ ਉਸਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਪੁਲਿਸ ਨੂੰ ਸੂਚਨਾ ਕਰ ਦਿੱਤੀ ਅਤੇ ਪੁਲਿਸ ਨੇ ਮੌਕੇ ਤੇ ਪੁੱਜ ਕਿ ਲਾਸ਼ ਨੂੰ ਕਬਜੇ ਵਿਚ ਲੈਕੇ ਪੋਸਟ ਮਾਰਟਮ ਕਰਾਉਣ ਲਈ ਹਸਪਤਾਲ ਭੇਜ ਦਿੱਤੀ ਹੈ । ਨੌਜਵਾਨ ਵੱਲੋਂ ਆਤਮ ਹੱਤਿਆ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਜਾਣਕਾਰੀ ਅਨੁਸਾਰ ਕਿਸੇ ਰਿਸ਼ਤੇਦਾਰ ਦੇ ਪੈਸੇ ਦੇਣ ਕਰਕੇ ਪ੍ਰੇਸ਼ਾਨ ਸੀ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਸ਼ਾਤ ਸੁਭਾਅ ਦਾ ਧਾਰਮਿਕ ਵਿਚਾਰਾਂ ਦਾ ਅਤੇ ਬੇਹੱਦ ਸ਼ਰੀਫ ਕਿਸਮ ਦਾ ਲੜਕਾ ਸੀ ਅਤੇ ਸਮਾਜ ਸੇਵਾ ਵਿਚ ਵੱਧ ਚੜ ਕਿ ਹਿੱਸਾ ਲੈਂਦਾ ਸੀ ਅਤੇ ਇਸ ਸਾਲ 24 ਅਪ੍ਰੈਲ ਨੂੰ ਉਸਨੇ 16 ਵਾਰ ਖੂਨਦਾਨ ਕੀਤਾ ਸੀ। ਇਸ ਕਰਕੇ ਮੁਹੱਲੇ ਸਮੇਤ ਆਸ ਪਾਸ ਹਰਮਨ ਪਿਆਰਾ ਸੀ ਜਿਸ ਕਰਕੇ ੳਸ ਵੱਲੋਂ ਅਚਾਨਕ ਚੁੱਕੇ ਇਸ ਕਦਮ ਨੇ ਲੋਕਾਂ ਨੂੰ ਸੁੰਨ ਕਰ ਦਿੱਤਾ ਹੈ।