ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਜ਼ਖ਼ਮੀ ਫੌਜੀਆਂ ਨਾਲ ਮੁਲਾਕਾਤ ਨਾਲ ਜੁਡ਼ੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ''ਇਹ ਤਸਵੀਰਾਂ ਲੱਖਾਂ ਸ਼ਬਦਾਂ ਦੇ ਬਰਾਬਰ ਹਨ।''

ਚਿਦੰਬਰਮ ਨੇ ਇਹ ਟਵੀਟ ਅਜਿਹੇ ਸਮੇਂ 'ਚ ਕੀਤਾ ਜਦੋਂ ਭਾਰਤੀ ਫੌਜ ਨੇ ਲੇਹ ਸਥਿਤ ਫੌਜੀ ਹਸਪਤਾਲ ਦੇ ਉਸ ਮੈਡੀਕਲ ਸੈਂਟਰ ਨੂੰ ਲੈ ਕੇ ਹੋ ਰਹੀਆਂ ਆਲੋਚਨਾਵਾਂ ਨੂੰ “ਖਰਾਬ ਅਤੇ ਬੇਬੁਨਿਆਦ”ਕਰਾਰ ਦਿੱਤਾ ਹੈ, ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਗਲਵਾਨ ਘਾਟੀ 'ਚ ਚੀਨੀ ਫੌਜੀਆਂ ਨਾਲ ਹੋਈ ਝੜਪ 'ਚ ਜ਼ਖ਼ਮੀ ਹੋਏ ਭਾਰਤੀ ਜਵਾਨਾਂ  ਨਾਲ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਦਾ ਹਾਲ ਜਾਣਿਆ ਸੀ। ਇਸ ਤੋਂ ਪਹਿਲਾਂ ਮੋਦੀ ਦੇ ਲੇਹ 'ਚ ਹਸਪਤਾਲ ਦੌਰੇ 'ਤੇ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਦੋਸ਼ ਲਗਾਇਆ ਕਿ 6 ਸਾਲ ਸਿਰਫ ਮਾਰਕੀਟਿੰਗ ਹੋ ਰਹੀ ਹੈ ਅਤੇ ਸੱਚਾਈ ਨੂੰ ਨਹੀਂ ਦਿਖਾਇਆ ਜਾਂਦਾ ਹੈ।