ਇਸਲਾਮਾਬਾਦ – ਚੀਨ ਨਾਲ ਨਜ਼ਦੀਕੀਆਂ ਦਾ ਪਾਕਿਸਤਾਨ ਨੂੰ ਨੁਕਸਾਨ ਹੋ ਸਕਦਾ ਹੈ। ਪੂਰਬੀ ਲੱਦਾਖ ’ਚ ਭਾਰਤੀ ਫੌਜ ਨਾਲ ਹਿੰਸਕ ਝੜਪ ਦੀ ਘਟਨਾ ਤੋਂ ਬਾਅਦ ਹੁਣ ਪਾਕਿਸਤਾਨ ਦੇ ਉੱਪਰ ਇਸ ਗੱਲ ਦਾ ਭਾਰੀ ਦਬਾਅ ਵੱਧਦਾ ਜਾ ਰਿਹਾ ਹੈ ਕਿ ਉਹ ਡ੍ਰੈਗਨ ਨੂੰ ਲੈ ਕੇ ਜਾਂ ਤਾਂ ਆਪਣੀ ਨੀਤੀ ਦੀ ਸਮੀਖਿਆ ਕਰਨ ਨਹੀਂ ਤਾਂ ਕੌਮਾਂਤਰੀ ਬਾਈਕਾਟ ਅਤੇ ਆਲੋਚਨਾ ਝੱਲਣ ਲਈ ਤਿਆਰ ਹੋ ਜਾਣ।

ਵਿਦੇਸ਼ ਮੰਤਰਾਲਾ ਨੇ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਦਫਤਰ ਨੂੰ ਦੱਸਿਆ ਕਿ ਜੇ ਇਸ ਸਮੇਂ ਨਹੀਂ ਸੰਭਲੇ ਤਾਂ ਸਾਨੂੰ ਉਨ੍ਹਾਂ ਆਰਥਿਕ ਮਹਾਸ਼ਕਤੀਆਂ ਦੇ ਗੁੱਸਾ ਦਾ ਖਾਮੀਆਜ਼ਾ ਭੁਗਤਣਾ ਹੋਵੇਗਾ ਜੋ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਦੇ ਨਾਲ ਚੀਨ ਦੇ ਹਮਲਾਵਰ ਤੇਵਰ ਕਾਰਣ ਉਸ ਨੂੰ ਅਲੱਗ-ਥਲੱਗ ਕਰਨ ਨੂੰ ਲੈ ਕੇ ਸੰਕਲਪਿਤ ਹੈ।

ਇਸ ਗੱਲ ਦਾ ਪਹਿਲਾ ਸੰਕੇਤ ਉਸ ਸਮੇਂ ਮਿਲਿਆ ਜਦੋਂ ਚੀਨ ਦੀ ਹਰ ਗੱਲ ’ਚ ਸਮਰਥਨ ਕਰਨ ਵਾਲੇ ਪਾਕਿਸਤਾਨ ਦੀ ਏਅਰਲਾਈਨ ਪੀ. ਆਈ. ਏ. ਨੂੰ ਯੂਰਪੀ ਯੂਨੀਅਨ ਨੇ ਬੈਨ ਲਗਾਉਂਦੇ ਹੋਏ ਯੂਰਪ ’ਚ ਉਸ ਦੇ ਜਹਾਜ਼ ਨੂੰ ਲੈਂਡਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਪਾਕਿਸਤਾਨ ਨੇ ਯੂਰਪੀ ਯੂਨੀਅਨ (ਈ. ਯੂ.) ਨੂੰ ਇਹ ਪੂਰੀ ਤਰ੍ਹਾਂ ਨਾਲ ਸਮਝਣ ਦਾ ਯਤਨ ਕੀਤਾ ਕਿ ਸਿਰਫ ਕੌਮਾਂਤਰੀ ਕੁਆਲੀਫਾਈਡ ਪਾਇਲਟਸ ਹੀ ਉਨ੍ਹਾਂ ਮਾਰਗਾਂ ’ਚ ਉੜਾਨ ਭਰਨਗੇ, ਪਰ ਈ. ਯੂ. ਨੇ ਸੁਣਨ ਤੋਂ ਸਾਫ ਇਨਕਾਰ ਕਰ ਦਿੱਤਾ। ਭਾਰਤ ਖਿਲਾਫ ਚੀਨ ਦੇ ਹਮਲਾਵਰ ਤੇਵਰ ਤੋਂ ਬਾਅਦ ਯੂਰਪੀਅਨ ਯੂਨੀਅਨ ਹੁਣ ਚੀਨ ਨੂੰ ਕੂਟਨੀਤਿਕ ਪੱਧਰ ’ਤੇ ਅਲੱਗ-ਥਲੱਗ ਕਰਨ ’ਤੇ ਲੱਗਾ ਹੈ। ਅਜਿਹੇ ’ਚ ਪਾਕਿਸਤਾਨੀ ਸੂਤਰਾਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਪਾਕਿਸਤਾਨ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ।

ਚੀਨ ਖਿਲਾਫ ਪਹਿਲਾਂ ਤੋਂ ਹੀ ਕਾਫੀ ਗੁੱਸਾ

ਪਾਕਿਸਤਾਨ ’ਚ ਚੀਨ ਖਿਲਾਫ ਪਹਿਲਾਂ ਤੋਂ ਹੀ ਕਾਫੀ ਗੁੱਸਾ ਹੈ, ਖਾਸ ਕਰ ਕੇ ਬਲੂਚਿਸਤਾਨ ਅਤੇ ਗਿਲਗਿਤ-ਬਾਲਿਟਸਤਾਨ ’ਚ ਜਿਸ ਤਰ੍ਹਾਂ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੈਕ) ਨੂੰ ਲੈ ਕੇ ਪਾਕਿਸਤਾਨੀ ਸੋਮਿਆ ਦਾ ਦੋਹਨ ਕੀਤਾ ਜਾ ਰਿਹਾ ਹੈ ਅਤੇ ਸਥਾਨਕ ਲੋਕਾਂ ਨੂੰ ਨੁਕਸਾਨ ਪਹੁੰਚਿਆ ਜਾ ਰਿਹਾ ਹੈ। ਬਲੂਚ ਅਤੇ ਗਿਲਗਿਤ-ਬਾਲਿਟਸਤਾਨ ਦੇ ਲੋਕਾਂ ਨੂੰ ਸਥਾਨਕ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ ਹਨ ਸਗੋਂ ਚੀਨ ਦੀਆਂ ਕੰਪਨੀਆਂ ਇਸ ਕੰਮ ਲਈ ਚਾਈਨੀਜ਼ ਮਜ਼ਦੂਰਾਂ ਨੂੰ ਪਹਿਲ ਦਿੰਦੀਆਂ ਹਨ।

ਉਈਗਰ ਮੁਸਲਮਾਨਾਂ ’ਤੇ ਜੁਲਮ

ਇਸ ਤੋਂ ਇਲਾਵਾ ਚੀਨ ਦੀਆਂ ਕੰਪਨੀਆਂ ਸਥਾਨਕ ਪਰੰਪਰਾ ਅਤੇ ਰੀਤੀ-ਰਿਵਾਜਾਂ ਤੋਂ ਬੇਪਰਵਾਹ ਹਨ ਅਤੇ ਸਥਾਨਕ ਲੋਕਾਂ ਤੋਂ ਖੁਦ ਨੂੰ ਵੱਖ ਕੀਤੇ ਹੋਏ ਹਨ। ਇਸ ਲਈ ਉਹ ਉਨ੍ਹਾਂ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੇ ਹਨ। ਇਹ ਗੱਲ ਵੀ ਫੈਲੀ ਹੈ ਕਿ ਚੀਨ ਨੇ ਭਾਰਤ ਦੀ ਜ਼ਮੀਨ ਹੜੱਪ ਲਈ ਅਤੇ ਉਹ ਪਾਕਿਸਤਾਨ ਦੇ ਮੋਹਰਲੇ ਹਿੱਸੇ ’ਚ ਵੀ ਅਜਿਹਾ ਕਰ ਸਕਾ ਹੈ। ਚੀਨੀ ਸਰਕਾਰ ਵਲੋਂ ਉਈਗਰ ਮੁਸਲਮਾਨਾਂ ’ਤੇ ਜੁਲਮ ਵੀ ਕਈ ਧਾਰਮਿਕ ਵਟਸਐਪ ਗਰੁੱਪ ’ਚ ਚਰਚਾ ਦੇ ਵਿਸ਼ਾ ਬਣਿਆ ਹੋਇਆ ਹੈ।